(੬)
ਸਤਗੁਰੁੂ ਦੇ ਇਸ ਉਪਦੇਸ਼ ਤੋਂ ਵਿਮੁਖ ਹੁਣ ਸਾਡੇ ਵਿੱਚ ਬਹੁਤ ਭਾਈ ਐਸੇ ਹਨ ਜੋ ਆਪਣੇਆਪ ਨੂੰ, ਸਿੰਘ ਹੋਕੇ ਭੀ ਹਿੰਦੁੂਧਰਮੀ ਮੰਨਦੇ ਹਨ, ਔਰ ਗੁਰੁਬਾਣੀ ਅਨੁਸਾਰ ਚਲਣੇ ਅਤੇ ਸਿੱਖਧਰਮ ਨੂੰ ਤਾਂ ਹਿੰਦੁਧਰਮ ਤੋਂ ਜੁਦਾ ਅਰ ਸਿਰੋਮਣਿ ਮੰਨਣ ਅਤੇ ਕਹਿਣ ਵਿੱਚ ਹਾਂਨੀ ਜਾਣਦੇ ਹਨ,ਜਿਸ ਦਾ ਕਾਰਣ ਇਹ ਹੈ ਕਿ ਉਨਾਂ ਨੇ ਆਪਣੇ ਧਰਮਪੁਸਤਕਾਂ ਦਾ ਵਿਚਾਰ ਨਹੀਂ ਕੀਤਾ, ਔਰ ਨਾ ਪੁਰਾਣੇ ਇਤਿਹਾਸ ਦੇਖੇ ਹਨ, ਕੇਵਲ ਅੰਨਯਮਤਾਂ ਦੀਆਂ ਪੋਥੀਆਂ ਔਰ ਸ੍ਵਰਥੀ ਪ੍ਰਪੰਚੀਆਂ ਦੀ ਸਿਖਯ ਸੁਣਨ ਵਿੱਚ ਉਮਰ ਵਿਤਾਈ ਹੈ, ਪਰ ਸ਼ੋਕ ਹੈ ਐਸੇ ਭਾਈਆਂ ਉੱਪਰ ਜੋ ਪਰਮਪੂਜਯ ਪਿਤਾ ਦੇ ਉਪਕਾਰਾਂ ਨੂੰ ਭੁਲਾਕੇਨ (ਜਿਸਨੇ ਨੀਚੋਂ ਊਚ ਕੀਤਾ, ਕੰਗਾਲੋਂ ਰਾਜੇ ਬਣਾਏ, ਗੱਦਤੋਂ ਸ਼ੇਰ ਔਰ ਚਿੜੀਆਂ ਤੋਂ ਬਾਜ ਸਜਾਏ) ਗੁਰਮਤਵਿਰੋਧੀਆਂ ਦੇ ਪਿੱਛੇ ਲੱਗਕੇ, ਪਾਖੰਡਜਾਲ ਵਿੱਚ ਫਸਕੇ ਆਪਣਾਂ ਮਾਨੁਸ਼ਜਨਮ ਹਾਰਦੇਹੋਏ ਖ਼ਾਲਸਾਧਰਮ ਤੋਂ ਪਤਿਤ ਹੋਰਹੇ ਹਨ.
ਕੇਵਲ ਹਿੰਦੁੂਧਰਮ ਤੋਂ ਹੀ ਖ਼ਾਲਸੇ ਦੀ ਭਿੰਨਤਾ ਇਸ ਪੁਸਤਕ ਵਿੱਚ ਇਸ ਵਾਸਤੇ ਲਿਖੀ ਹੈ ਕਿ ਹੋਰਨਾਂ ਧਰਮਾਂ ਤੋਂ ਤਾਂ ਪਹਿਲਾਂ ਹੀ ਸਾਡੇ ਭਾਈ ਆਪਣੇ-