ਪੰਨਾ:ਹਮ ਹਿੰਦੂ ਨਹੀ.pdf/180

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੬੮)


ਵਾਹਿਗੁਰੂ ਦੀ ਕਥਾ ਹੀ ਪੜ੍ਹਨੀ ਸੁਣਨੀ[1] ਔਰ ਮੈਨੂੰ (ਗੁਰੂ ਨੂੰ)
ਬਿਵਾਨ ਕੱਢਣਾ, ਪਿੰਡ ਪੱਤਲ ਕ੍ਰਿਯਾ ਦੀਵਾ ਕਰਣਾ ਔਰ ਗੰਗਾ
ਵਿੱਚ ਅਸਥੀਆਂ ਦਾ ਪ੍ਰਵਾਹੁਣਾ, ਇਨ੍ਹਾਂ ਸਭਕਰਮਾਂ ਦੀ ਥਾਂ, ਵਾਹਗੁਰੂ
ਦਾ ਪ੍ਰੇਮ (ਹਰਿਰੰਗ) ਹੀ ਭਾਉਂਦਾ ਹੈ, ਭਾਵ ਇਹ ਹੈ ਕਿ
ਪਰਮਾਤਮਾਂ ਦਾ ਪ੍ਰੇਮ ਹੀ ਪ੍ਰਾਣੀ ਦੀ ਸਦਗਤੀ ਕਰਣ ਦਾ ਸਾਧਨ ਹੈ.
ਬਾਕੀ ਹੋਰ ਪਾਖੰਡ ਕਰਮ ਕੇਵਲ ਇੰਦ੍ਰਜਾਲ ਹੈ.
ਜੇ ਇਸ ਸੱਦ ਦੇ ਪਦ ਦਾ ਅਰਥ ਹਿੰਦੂਆਂ ਦੀ
ਇੱਛਾ ਅਨੁਸਾਰ ਮੰਨ ਲਈਏ ਤਾਂ ਏਹ ਸ਼ੰਕਾਂ ਹੁੰਦੀਆਂ
ਹਨ:--

(ਉ) ਗੁਰੂ ਅਮਰਦਾਸ ਸਾਹਿਬ ਆਪਣੀ ਪਵਿਤ੍ਰ
ਬਾਣੀ ਵਿੱਚ ਕਥਨ ਕਰਦੇ ਹਨ:-

"ਸਤਗੁਰੂ ਬਿਨਾ ਹੋਰ ਕਚੀ ਹੈ ਬਾਣੀ,
ਕਹਿੰਦੇ ਕਚੇ ਸੁਣਦੇ ਕਚੇ, ਕਚੀਂ ਆਖ ਵਖਾਣੀ."
                                     (ਆਨੰਦ)
ਔਰ ਏਸੇ ਸੱਦ ਵਿੱਚ ਲਿਖਿਆ ਹੈ--
"ਅਵਰੋ ਨ ਜਾਣਹਿ ਸਬਦਗੁਰੁ ਕੈ, ਏਕਨਾਮ ਧਿਆਵਹੇ."
ਫਿਰ ਕਿਸਤਰਾਂ ਕਿਸੇ ਪੁਰਾਣ ਦੇ ਪੜ੍ਹਨ ਦੀ
(ਜੋ ਗੁਰੁਬਾਣੀ ਨਹੀਂ) ਗੁਰੂ ਸਾਹਿਬ ਆਗ੍ਯਾ ਦਿੰਦੇ?

 1. ਹਾਹੈ, ਹਰਿਕਥਾ ਬੁਝ ਤੂੰ ਮੂੜੇ! ਤਾਂ ਸਦਾਸੁਖ ਹੋਈ,
  ਮਨਮੁਖ ਪੜਹਿਂ ਤੇਤਾ ਦੁਖ ਲਾਗੈ ਵਿਣ ਸਤਗੁਰੁ ਮੁਕਤਿ ਨ ਹੋਈ.
                                  (ਆਸਾ ਮਹਲਾ ੩ ਪਟੀ )
  ਹਰਿਕਥਾ ਸੁਣਹਿ ਸੇ ਧਨਵੰਤ ਦਿਸਹਿਂ ਜੁਗ ਮਾਂਹੀਂ,
  ਤਿਨ ਕਉ ਸਭ ਨਿਵਹਿੰ ਅਨਦਿਨ ਪੂਜ ਕਰਾਹੀਂ.
                                      (ਗਉੜੀ ਮ : ੩ )