ਪੰਨਾ:ਹਮ ਹਿੰਦੂ ਨਹੀ.pdf/187

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੭੫ )



(੧੨) ਮੰਤ੍ਰ ਯੰਤ੍ਰ ਗ੍ਰਿਹ.



ਹਿੰਦੂਮਤ ਵਿੱਚ ਮੰਤ੍ਰ ਯੰਤ੍ਰ[1] ਗ੍ਰਹਿਪੂਜਾ ਆਦਿਕ
ਕਰਮਾਂ ਤੋਂ ਅਨੇਕ ਪ੍ਰਕਾਰ ਦੀ ਕਾਰਯਸਿੱਧੀ ਮੰਨੀ
ਗਈ ਹੈ, ਯਥਾ:-

ਮੰਤ੍ਰਾਂ ਦੇ ਬਲ ਕਰਕੇ ਰਿੱਧੀ ਸਿੱਧੀ ਮਿਲਸਕਦੀ ਹੈ,
ਸ਼ਤ੍ਰਆਂ ਦਾ ਨਾਸ਼ ਹੋਜਾਂਦਾ ਹੈ, ਦੇਵਤੇ ਵਸ਼ਿ ਹੁੰਦੇ ਹਨ, ਮੰਤ੍ਰ ਜੰਤ੍ਰ ਤੰਤ੍ਰ
ਦ੍ਵਾਰਾ ਮਨਵਾਂਛਿਤ ਫਲ ਮਿਲਸਕਦੇ ਹਨ.
          (ਦੇਖੋ! ਮੰਤ੍ਰ ਮਹੋਦਯੀ ਔਰ ਮਹਾਂ ਨਿਰਬਾਂਣ ਤੰਤ੍ਰ)
ਜੋ ਗ੍ਰਿਹਾਂ ਦੀ ਰੋਜ਼ ਪੂਜਾ ਕਰਦਾ ਹੈ ਉਸਨੂੰ ਕੋਈ ਰੋਗ ਨਹੀਂ
ਹੁੰਦਾ, ਧਨ ਬਹੁਤ ਮਿਲਦਾ ਹੈ,ਸੌ ਇਸਤ੍ਰੀਆਂ[2]
  ਭੋਗਣਵਾਲਾ ਹੁੰਦਾ
ਹੈ, ਔਰ ਉਮਰ ਬਹੁਤ ਲੰਮੀ ਹੋਜਾਂਦੀ ਹੈ.
                   (ਦੇਖੋ ਬ੍ਰਿਹਤ ਪਾਰਾਸਰ ਸੰਹਿਤਾ ਅ ੬)
ਗੁਰੁਮਤ ਵਿੱਚ ਏਹ ਪਾਖੰਡਜਾਲ ਨਿਸਫਲ
ਕਥਨ ਕੀਤਾਗਯਾ ਹੈ, ਯਥਾ--

ਤੰਤ ਮੰਤ ਪਾਖੰਡੁ ਨ ਜਾਣਾ, ਰਾਮ ਰਿਦੈ ਮਨ ਮਾਨਿਆ.
                               (ਸੂਹੀ ਮਹਲਾ ੧ )


  1. ਸਤਗੁਰੂ ਦੇ ਸੱਚੇ ਸਿੱਖ,ਮੰਤ੍ਰ (ਮਸ਼ਵਰਾ ਸਲਾਹ ) ਯੰਤ੍ਰ
    (ਕਲ, ਮਸ਼ੀਨ) ਤੰਤ੍ਰ (ਪਦਾਰਥਾਂ ਦੇ ਮਿਲਾਪ ਨਾਲ ਇਕ ਸ਼ਕਤੀ
    ਉਤਪੰਨ ਕਰਣੀ) ਇਨ੍ਹਾਂ ਅਰਥਾਂ ਵਿੱਚ ਬਰਤਦੇ ਹਨ. ਮੰਤ੍ਰਸ਼ਾਸਤ੍ਰਾਂ
    ਦੇ ਮੰਨੇ ਹੋਏ ਇੰਦ੍ਰਜਾਲ ਵਿੱਚ ਫਸਕੇ ਸੁਖ ਸੰਪਦਾ ਦਾ ਨਾਸ਼ ਨਹੀਂ
    ਕਰਦੇ .
  2. ਇਖ਼ਲਾਕ ਦੇ ਵਿਗਾੜਨ ਵਾਸਤੇ ਇਨ੍ਹਾਂ ਉਪਦੇਸ਼ਾਂ ਤੋਂ
    ਵਧਕੇ ਹੋਰ ਕੋਈ ਨਹੀਂ ਹੋ ਸਕਦਾ.