ਸਮੱਗਰੀ 'ਤੇ ਜਾਓ

ਪੰਨਾ:ਹਮ ਹਿੰਦੂ ਨਹੀ.pdf/189

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੭੭)


ਧ੍ਰਿਗ ਜਿਹਵਾ ਗੁਰੁਸ਼ਬਦ ਬਿਨ ਹੋਰ ਮੰਤ੍ਰ ਸਿਮਰਣੀ.
                                (ਵਾਰ ੨੭)
ਤੰਤ ਮੰਤ ਪਾਖੰਡ ਲਖ ਬਾਜੀਗਰ ਬਾਜਾਰੀ ਨੰਗੈ,
ਗੁਰਸਿਖ ਦੂਜੇ ਭਾਵਹੁੰ ਸੰਗੈ.
                                (ਵਾਰ ੨੮)
ਸਤਿਗੁਰਸ਼ਬਦ ਸੁਰਤਿਲਿਵ ਮੂਲਮੰਤ੍ਰ
ਆਨ ਤੰਤ੍ਰ ਮੰਤ੍ਰ ਕੀ ਨ ਸਿੱਖਨ ਪ੍ਰਤੀਤਿ ਹੈ.
                              (ਕਬਿਤ ਭਾਈ ਗੁਰਦਾਸ)
ਦਬਿਸਤਾਨ ਮਜ਼ਾਹਬ ਵਿੱਚ ਲਿਖਿਆ ਹੈ:-
"ਸਿੱਖ ਹਿੰਦੂਆਂ ਦੇ ਮੰਤ੍ਰ ਨਹੀਂ ਪੜ੍ਹਦੇ ਔਰ ਸੰਸਕ੍ਰਿਤ ਜ਼ੁਬਾਨ
ਨਾਲ, ਜਿਸ ਨੂੰ ਬ੍ਰਾਹਮਣ ਦੇਵਤਿਆਂ ਦੀ ਬੋਲੀ ਆਖਦੇ ਹਨ,
ਕੁਛ ਸਰੋਕਾਰ ਨਹੀਂ ਰਖਦੇ.?[1]

ਗ੍ਰਹਿ ਔਰ ਨਛਤ੍ਰਰਾਂ ਦੇ ਵਿਸ਼ਯ ਸਿੱਖਧਰਮ
ਦੀ ਰਾਯ:-

ਸੂਖ ਸਹਿਜ ਆਨੰਦ ਘਣਾ ਹਰਕੀਰਤਨ ਗਾਉ,
ਗਰਹਿ ਨਿਵਾਰੇ ਸਤਗੁਰੂ ਦੇ ਅਪਣਾ ਨਾਉ (ਆਸਾ ਮਹਲਾ ੫)
ਭਾਈ ਨੰਦ ਲਾਲ ਸਾਹਿਬ "ਤੌਸੀਫ਼ੋਸਨਾ"
ਵਿੱਚ ਲਿਖਦੇ ਹਨ ਕਿ ਅਕਾਲਪੁਰਖ ਨੇ ਸਤਗੁਰਾਂ
ਨੂੰ ਭਰਮ ਔਰ ਦੁਵਿਧਾ ਦੇ ਦੂਰਕਰਣ ਲਈਂ
ਸੰਸਾਰ ਪਰ ਏਹ ਅਗ੍ਯਾ ਦੇਕੇ ਭੇਜਿਆ:--


  1. ਏਹ ਭਾਵ ਨਹੀਂ ਕਿ ਸੰਸਕ੍ਰਿਤ ਨੂੰ ਵਿਦ੍ਯਾ ਸਮਝਕੇ ਨਹੀਂ
    ਪੜ੍ਹਦੇ ਤਾਤਪਰਯ ਏਹ ਹੈ ਕਿ ਦੇਵਤਿਆਂ ਦੀ ਜ਼ੁਬਾਨ ਅਰ ਈਸ਼੍ਵਰ
    ਦੇ ਸ੍ਵਾਸ ਮੰਨਕੇ ਸ਼੍ਰੱਧਾ ਨਹੀਂ ਕਰਦੇ.