ਪੰਨਾ:ਹਮ ਹਿੰਦੂ ਨਹੀ.pdf/190

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੭੮)"ਤੂੰ ਸੰਸਾਰ ਵਿੱਚ ਮੇਰੇ ਸਿਮਰਣ ਦਾ ਰਸਤਾ ਲੋਕਾਂ ਨੂੰ ਦਿਖਾ ਔਰ
ਮੇਰਾ ਕੀਰਤਨ ਸਭ ਨੂੰ ਸੁਣਾ. ਤੂੰ ਸਾਰੀ ਦੁਨੀਆਂ ਨੂੰ ਰਸਤਾ
ਦਿਖਾਉਣਵਾਲਾ ਹੋ, ਔਰ ਸਭ ਨੂੰ ਨਿਸ਼ਚਾ ਕਰਾ ਕਿ ਇਹ ਤੁੱਛ
ਸੰਸਾਰ ਮੈਥੋਂ ਬਿਨਾਂ ਇੱਕ ਜੌਂ ਦੇ ਬਰੋਬਰ ਭੀ ਕੀਮਤ ਨਹੀਂ ਰਖਦਾ.
ਮੈਨੂੰ ਭੁੱਲ ਕੇ ਸੰਸਾਰ ਗੁਮਰਾਹ ਹੋਗਯਾ ਹੈ, ਔਰ ਮੇਰੇ
ਜਾਦੂਗਰ[1] ( ਅਹਿਲੇਕਮਾਲ-ਪੂਰਣਪੁਰਖ ) ਪਾਖੰਡੀ ਬਣ ਬੈਠੇ
ਹਨ. ਜੇਕਰ ਓਹ ਮੁਰਦਿਆਂ ਨੂੰ ਜਿਵਾ ਦੇਣ ਔਰ ਜੀਉਂਦਿਆਂ ਨੂੰ
ਮਾਰਦੇਣ ਦੀ ਸਾਮਰਥ ਰੱਖਣ ਅਤੇ ਅਣਹੋਣੀ ਨੂੰ ਹੋਣੀ ਕਰਦਿਖਾਉਣ
ਔਰ ਕੁਦਰਤ ਦੀ ਰਚਨਾਂ ਨੂੰ ਭੀ ਪਲਟਾ ਦੇਦੇਣ, ਤਾਂਭੀ ਓਹ
ਆਤਮਦਰਸ਼ੀ ਔਰ ਪਵਿਤ੍ਰਾਤਮਾ ਨਹੀਂ ਕਹੇ ਜਾਸਕਦੇ, ਸਗੋਂ
ਅਜੇਹੇ ਲੋਕ ਕੇਵਲ ਚੇਟਕੀ ਔਰ ਪਾਖੰਡੀ ਕਹੇਜਾਂਦੇ ਹਨ.
ਤੂੰ ਉਨ੍ਹਾਂ ਨੂੰ ਮੇਰੀ ਤਰਫ ਦਾ ਰਾਹ ਦਿਖਾ, ਜਿਸਕਰਕੇ ਓਹ
ਮੇਰੇ ਹੁਕਮਾਂ ਨੂੰ ਸੁਣ ਕੇ ਧਾਰਣ ਕਰਣ ਔਰ ਮੇਰੇ ਨਾਮ ਨੂੰ ਛੱਡਕੇ
ਹੋਰ ਕਿਸੇ ਦੇ ਫਰੇਬ ਵਿੱਚ ਨਾ ਆਉਣ, ਔਰ ਮੇਰੇ ਦਰਵਾਜ਼ੇ ਨੂੰ
ਛੱਡਕੇ ਹੋਰ ਕਿਸੇ ਵੱਲ ਨਾ ਜਾਣ. ਪਾਖੰਡੀ ਲੋਕ ਨਛਤ੍ਰ ਔਰ ਗ੍ਰਿਹਾਂ
ਦੀਆਂ ਕੁੰਡਲੀਆਂ ਬਣਾਉਂਦੇ ਹਨ ਔਰ ਦਿਣਾ ਦੇ ਭਲੇ ਬੁਰੇ ਫਲ
ਮੰਨ ਕੇ ਉਨ੍ਹਾਂ ਤੋਂ ਸੁਖ ਦੁਖ ਦਾ ਹੋਣਾਂ ਸਮਝਦੇ ਹਨ. ਸ਼ੁਭ ਅਰ
ਅਸ਼ੁਭ ਗ੍ਰਿਹਾਂ ਦੇ ਫਲ ਲਿਖਦੇ ਹਨ ਔਰ ਅਗਲੇ ਪਿਛਲੇ ਸਮੇਂ ਦਾ
ਹਾਲ ਬਯਾਨ ਕਰਦੇ ਹਨ. ਐਸੇ ਭਰਮੀਆਂ ਨੂੰ ਮੇਰੇ ਧ੍ਯਾਨ
ਵੱਲ ਲਿਆ, ਤਾਕਿ ਮੇਰੇ ਨਾਮ ਤੋਂ ਛੁੱਟ ਹੋਰ ਕਿਸੇ ਨੂੰ ਓਹ
ਆਪਣਾ ਮਿਤ੍ਰ ਨ ਬਣਾਉਣ. ਮੈਂ ਤੈਨੂੰ ਇਸੇ ਲਈਂ ਪੈਦਾ ਕੀਤਾ
ਹੈ ਕਿ ਤੂੰ ਸੰਸਾਰ ਵਿੱਚ ਸਭ ਦਾ ਰਹਨੁਮਾ ਹੋਵੇਂ. ਤੂੰ-ਮੈਥੋਂ ਬਿਨਾਂ
ਦੂਜੇ ਦੀ ਮੁਹੱਬਤ ਉਨ੍ਹਾਂ ਦੇ ਦਿਲਾਂ ਤੋਂ ਦੂਰ ਕਰ, ਔਰ ਸਭ ਨੂੰ
ਸੱਚੇ ਰਸਤੇਪਰ ਲਿਆ."


  1. ਜਾਦੂਗਰ ਦਾ ਅਸਲ ਅਰਥ ਅਹਿਲੇਕਮਾਲ ਹੈ, ਪਰ
    ਹੁਣ ਚੇਟਕੀ ਦੇ ਅਰਥ ਵਿੱਚ ਵਰਤਿਆਜਾਂਦਾ ਹੈ.