ਪੰਨਾ:ਹਮ ਹਿੰਦੂ ਨਹੀ.pdf/196

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੮੪ )ਹੋਮ ਜਗ ਸਭ ਤੀਰਥਾ ਪੜ ਪੰਡਤ ਥਕੇ ਪੁਰਾਣ,
ਬਿਖੁ ਮਾਇਆਮੋਹ ਨ ਮਿਟਈ,
ਵਿਚ ਹਉਮੈ ਆਵਣਜਾਣ.
ਸਤਗੁਰ ਮਿਲਿਐ ਮਲ ਉਤਰੀ
ਹਰਿ ਜਪਿਆ ਪੁਰਖਸੁਜਾਣ,
ਜਿਨਾ ਹਰਿਪ੍ਰਭੁ ਸੇਵਿਆ ਜਨ ਨਾਨਕ ਸਦਕੁਰਬਾਣ.
                            (ਵਾਰਾਂ ਤੋਂ ਵਧੀਕ)
ਜੱਗ ਭੋਗ ਨਈਵੇਦ ਲੱਖ,
ਗੁਰੁਮੁਖ ਮੁਖ ਇਕਦਾਣਾ ਪਾਯਾ,
ਲਖ ਜਪ ਤਪ ਲਖ ਸੰਜਮਾ ਹੋਮ ਜੱਗ ਲਖ ਵਰਤ ਕਰੰਦੇ,
ਗੁਰੁਸਿੱਖੀਫਲ ਤਿਲ ਨ ਲਹੰਦੇ.
ਹੋਮ ਜੱਗ ਜਪ ਤਪ ਘਣੇ ਕਰ ਕਰ ਕਰਮ ਧਰਮ ਦੁਖ ਰੋਈ,
ਵੱਸ ਨ ਆਵੈ ਧਾਂਵਦਾ[1] ਅੱਠਖੰਡ ਪਾਖੰਡ ਵਿਗੋਈ.
                               (ਭਾਈ ਗੁਰਦਾਸ ਜੀ)
ਜੱਗ ਹੋਮ ਕਲਿਜੁਗ ਕੇ ਏਹ ਹੈਨ ਕਿ ਗੁਰੁਭਾਈਆਂ ਸਿੱਖਾਂ
ਕਉ[2] ਅੰਮ੍ਰਿਤਪ੍ਰਸਾਦ ਖੁਲਾਵਣਾ, ਅਰ ਆਪ ਕੋ ਨੀਚ
ਸਦਾਵਣਾ. (ਭਾਈ ਮਨੀ ਸਿੰਘ ਜੀ ਗ੍ਯਾਨ ਰਤਨਾਵਲੀ)
ਦੇਖੋ! ਇਸੇ ਵਿਸ਼ਯ ਪਰ ਇਤਿਹਾਸਕ ਪ੍ਰਸੰਗ:-
ਪੈੜਾ ਤੇ ਜੇਠਾ ਗੁਰੂ ਅਰਜਨਜੀ ਦੀ ਸ਼ਰਣ ਆਏ ਤੇ ਬਚਨ
ਕੀਤਾ, "ਤੁਸਾਡੇ ਬਚਨ ਕਰਕੇ ਅਸੀਂ ਧਰਮਕਿਰਤ ਕਰ ਸੰਤਾਂ
ਨਾਲ ਪ੍ਰਸਾਦ ਵਰਤ ਖਾਂਨੇ ਹਾਂ ਤੇ ਅਸਾਂਨੂੰ ਬ੍ਰਾਹਮਣ ਕਹਿੰਦੇ ਹੈਨ:-
ਚੱਕੀ ਪੀਸਣ ਕਰਕੇ,ਉੱਖਲੀ ਕੁੱਟਨ ਕਰਕੇ,ਚੁੱਲੇ ਦੇ ਤਪਾਣ ਕਰ-


  1. ਵਰਣ ਆਸ਼੍ਰਮਾਂ ਦੇ ਹਿੰਦੂਮਤ ਅਨੁਸਾਰ ਕਰਮ.
  2. ਧਰਮ ਦੀ ਕਮਾਈ ਦਾ ਸ੍ਵੱਛਤਾ ਨਾਲ ਬਣਾਯਾਹੋਯਾ
    ਉੱਤਮਭੋਜਨ.