ਸਮੱਗਰੀ 'ਤੇ ਜਾਓ

ਪੰਨਾ:ਹਮ ਹਿੰਦੂ ਨਹੀ.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮)

ਛੀਵੀਂ ਐਡੀਸ਼ਨ ਦੀ ਭੂਮਿਕਾ

“ਹਮਹਿੰਦੁੂਨਹੀਂ"ਪੁਸਤਕ ਦੇ ਛਪਣ ਪਰ ਅਗਯਾਨੀ ਸਿੱਖਾਂ, ਔਰ ਸ੍ਵਾਰਥੀ ਹਿੰਦੂਭਾਈਆਂ ਨੇ ਬਡਾ ਰੌਲਾ ਮਚਾਯਾ, ਔਰ ਉਪਦ੍ਰਵ ਕੀਤੇ. ਇੱਕ ਦੋ ਸ਼ਰਾਰਤੀਆਂ ਨੇ ਆਪਣੇਆਪ ਨੂੰ ਖੁਫ਼ੀਆਪੁਲਪੁਲਿਸਦਾ ਅਫ਼ਸਰ ਪ੍ਰਸਿੱਧ ਕਰਕੇ ਗੁਰੁਪੁਰ ਨਿਵਾਸੀ ਮਹਾਰਾਜਾ ਸਾਹਿਬ ਨਾਭਾ ਪਾਸ ਇਸ ਮਜ਼ਮੂਨ ਦੀ ਚਿੱਠੀ[1] ਭੇਜਕੇ ਆਪਣਾ ਮਨੋਰਥ ਸਿੱਧ ਕੀਤਾ:-

"ਹਮਹਿੰਦੁਨਹੀਂ" ਕਿਤਾਬ ਜੋ ਕਿ ਗੁਮਨਾਮ[2] ਹੈ, ਔਰ ਸਿੱਖ ਵ ਹਿੰਦੂਓ ਮੇਂ ਫ਼ਸਾਦ ਡਾਲਨੇ ਵਾਲੀ ਹੈ, ਉਸ ਕੀ ਤਹਿਕੀਕਾਤ ਕੇ ਲੀਯੇ ਗਵਰਨਮੇਂਟ ਨੇ ਮਝੇ ਮਕੱਰਰ ਕੀਆ ਹੈ, ਔਰ ਗਵਰਨਮੇਂਟ ਕੇ ਇਸ ਕਾ ਬਹੁਤ ਖ਼ਯਾਲ ਹੋ ਰਹਾ ਹੈ, ਮੁਸੰਨਿਫ਼ ਕਾ ਪਤਾ ਲਗਨੇ ਪਰ ਸਰਕਾਰ ਸਖ਼ਤ ਸਜ਼ਾ ਦੇਗੀ ਮੈਨੇ ਸਾਰੇ ਪੰਜਾਬ ਕਾ ਦੌਰਾ ਕੀਆ ਹੈ ਔਰ ਖ਼ੁਫ਼ੀਆ ਤਹਿਕੀਕਾਤ ਸੇ ਮੁਸੰਨਿਫ ਕਾ ਪਤਾ ਲਗਾ ਲਿਆ ਹੈ xxx ਮੈਂ ਨਾਮ ਭੀ ਜ਼ਾਹਰ ਕਰ ਦੇਤਾ ਹੁੰ-ਇਸ ਕਿਤਾਬ ਕੇ ਬਨਾਨੇ ਵਾਲਾ ਕਾਨ ਸਿੰਘ ਹੈ x x x ਬਿਹਤਰ ਹੋਗਾ ਅਗਰ ਮੇਰੀ ਰਪੋਟ ਗਵਰਨ-


  1. ਏਹ ਚਿੱਠੀ ਵਾਸਤਵ ਵਿੱਚ ਗੁਮਨਾਮ ਸੀ.
  2. ਏਹ ਕਿਤਾਬ ਗੁਮਨਾਮ ਨਹੀਂ ਸੀ, ਕਯੋਂਕਿ ਇਸ ਪਰ , ਪ੍ਰੈਸ ਅਤੇ ਮੈਨੇਜਰ ਦਾ ਨਾਉਂ ਸਾਫ ਸੀ, ਔਰ ਮੇਰਾ ਭੀ ਸੰਕੇਤਕ ਨਾਉਂ (ਐਚ. ਬੀ.) ਲਿਖਿਆਹੋਯਾ ਸੀ। ਇਸ ਤੋਂ ਛੁੱਟ ੩੦ ਜੂਨ ੧੮੯੯ ਦੇ "ਪੰਜਾਬ ਗੈਜ਼ਟ ਵਿੱਚ ਦਰਜ ਹੋਚੁਕੀ ਸੀ, ਔਰ ਉਸੀ ਸਾਲ ੪੪੭ ਨੰਬਰ ਪਰ ਰਜਿਸਟਰੀ ਹੋਈ ਸੀ.