ਪੰਨਾ:ਹਮ ਹਿੰਦੂ ਨਹੀ.pdf/200

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੮੮)


ਔਰ ਆਪ ਦੇ ਮਤ ਵਿੱਚ ਜੋ ਸ਼ੁੱਧੀ ਲਈਂ ਗੋਮੂਤ੍ਰ
ਔਰ ਪੰਚਗਵ੍ਯ ਦਿੱਤਾ ਜਾਂਦਾ ਹੈ, ਉਸ ਦਾ ਸਨਮਾਨ
ਆਪ ਇਤਨੇ ਤੋਂ ਹੀ ਦੇਖ ਸਕਦੇ ਹੋਂ ਕਿ ਜਿਸ
ਲੰਗਰ ਵਿੱਚ ਗੋਹੇ ਦਾ ਚੌਂਕਾ ਦਿੱਤਾਜਾਵੇ ਓਥੇ [1]
ਮਹਾਂਪ੍ਰਸਾਦ (ਕੜਾਹਪ੍ਰਸਾਦ) ਤਿਆਰ ਨਹੀਂ
ਕੀਤਾਜਾਂਦਾ,ਔਰ ਏਹ ਰੀਤਿ ਅੱਜ ਦੀ ਨਹੀਂ,ਸਤਗੁਰਾਂ
ਦੇ ਵੇਲੇ ਤੋਂ ਚਲੀਆਈ ਹੈ.
(ਇਸ ਦੀ ਪੁਸ਼ਟੀ ਲਈਂ ਦੇਖੋ, ਅੱਠ ਅੰਕ
ਵਿੱਚ ਪ੍ਰਮਾਣ)
(ਅ) ਪਹਿਲੇ ਨੌ ਸਤਗੁਰਾਂ ਦੇ ਵੇਲੇ “ਚਰਨਾਮ੍ਰਿਤ"
ਦਿੱਤਾਜਾਂਦਾ ਸੀ, (ਜੋ ਆਪ ਦੇ ਜਨੇਊ
ਪਾਉਣ ਦੇ ਸੰਸਕਾਰ ਦੇ ਮੁਕਾਬਲੇ ਵਿੱਚ ਹੈ) ਏਹ
ਸੰਸਕਾਰ ਆਪ ਦੇ ਮਤ ਤੋਂ ਇਸ ਵਾਸਤੇ ਵਿਰੁੱਧ
ਹੈ ਕਿ ਚਾਰੇ ਵਰਣ ਇਕੱਠੇ ਸਤਗੁਰਾਂ ਦਾ ਚਰਨਾਮ੍ਰਿਤ
ਪੀਂਦੇ ਸੇ. ਜਿਸਪਰ ਭਾਈ ਗੁਰਦਾਸ ਜੀ ਦਾ
ਬਚਨ ਹੈ:-

"ਚਰਣ ਧੋਇ ਰਹਿਰਾਸ ਕਰ ਚਰਨਾਮ੍ਰਿਤ ਸਿੱਖਾਂ ਪੀਲਾਯਾ,
ਚਾਰ ਵਰਣ ਇਕਵਰਣ ਕਰਾਯਾ."
ਅਸੀਂ ਸਤਗੁਰਾਂ ਦੀ ਕੋਈ ਜਾਤੀ ਨਹੀਂ ਮੰਨਦੇ,



  1. ਭਾਈ ਗੁਰੁਦਾਸ ਜੀਨੇ ਕੜਾਹਪ੍ਰਸਾਦ ਦਾ ਨਾਉਂ
    "ਮਹਾਂਪ੍ਰਸਾਦ" ਲਿਖਿਆ ਹੈ, ਦੇਖੋ ਵਾਰ ੨੦, ਪੌੜੀ ੧੦.