ਪੰਨਾ:ਹਮ ਹਿੰਦੂ ਨਹੀ.pdf/201

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੮੯ )


ਪਰ ਆਪ ਦੇ ਖ਼ਯਾਲ ਅਨੁਸਾਰ ਗੁਰੂ ਸਾਹਿਬ ਛਤ੍ਰੀ
ਸੇ,ਸੋ ਛਤ੍ਰੀ ਦਾ ਚਰਨਾਮ੍ਰਿਤ,ਆਪ ਦੇ ਧਰਮਸ਼ਾਸਤ੍ਰਾਂ
ਅਨੁਸਾਰ ਬ੍ਰਾਹਮਣ ਕਦੇਭੀ ਨਹੀਂ ਪੀਸਕਦਾ.[1] ਔਰ
ਚਰਣਾਮ੍ਰਿਤ ਦਾ ਪਹਿਲਾਂ ਪ੍ਰਵਿਰਤ ਕਰਣਾ ਹੀ
ਇਸ ਲਈਂ ਸੀ ਕਿ ਜਾਤੀਅਭਿਮਾਨ ਦੀ
ਜੜ ਪੱਟ ਦਿੱਤੀ ਜਾਵੇ. ਫੇਰ ਏਸੇ ਚਰਨਾਮ੍ਰਿਤ ਸੰਸਕਾਰ
ਨੂੰ ਦਸਵੇਂ ਬਾਦਸ਼ਾਹ ਨੇ "ਖੰਡੇ ਦੇ ਅੰਮ੍ਰਿਤ"
ਵਿੱਚ ਬਦਲਦਿੱਤਾ. ਔਰ ਅੰਮ੍ਰਿਤ ਛਕਾਉਣਵੇਲੇ ਜੋ
ਕਲਗੀਧਰ ਨੇ ਉਪਦੇਸ਼ ਦਿੱਤਾ ਹੈ ਉਸ ਤੋਂ ਸਾਫ਼
ਪਾਯਾਜਾਂਦਾ ਹੈ ਕਿ ਸਿੱਖਕੌਮ ਇੱਕ ਵੱਖਰੀ ਕੌਮ ਹੈ.

(ਏ)[2] ਆਨੰਦ ਦੀ ਰੀਤੀ ਗੁਰੂ ਰਾਮਦਾਸ ਸਾ-


  1. ਚਾਹੋ ਰਾਮ ਕ੍ਰਿਸ਼ਨਾਦਿਕ ਪ੍ਰਤਾਪੀ ਛਤ੍ਰੀਆਂ ਦੀ ਔਲਾਦ
    ਤੋਂ ਧਨ ਲੈਣ ਲਈ ਉਨਾਂ ਦੀਆਂ ਮੂਰਤਾਂ ਦਾ ਚਰਨਾਮ੍ਰਿਤ ਬ੍ਰਾਹਮਣ
    ਪੀਂਦੇ ਦੇਖੀਦੇ ਹਨ, ਪਰ ਜਿਉਂਦੇ ਅਵਤਾਰਾਂ ਨੂੰ ਆਪਣੇ ਹੀ ਪੈਰ
    ਧੋਕੇ ਪਿਆਉਂਦੇ ਰਹੇ ਹਨ.
  2. ਇੱਕ ਚਾਲਾਕ ਹਿੰਦੂ ਪੰਡਿਤ, ਅਗ੍ਯਾਨੀ ਸਿੱਖਾਂ ਨੂੰ ਧੋਖਾ
    ਦੇਣ ਲਈਂ ਲਿਖਦਾ ਹੈ ਕਿ ਆਨੰਦ ਪੜ੍ਹਕੇ ਵਿਵਾਹ ਨਹੀਂ ਕਰਣਾ
    ਚਾਹੀਦਾ, ਕਿਉਂਕਿ ਆਨੰਦ ਬਾਣੀ ਵਿੱਚ ਲਿਖਿਆ ਹੈ:-
    "ਅਨੰਦ ਭਇਆ ਮੇਰੀ ਮਾਏ.”
    ਇਸ ਪਾਠ ਤੋਂ ਇਸਤ੍ਰੀ ਮਾਂ ਬਣਜਾਂਦੀ ਹੈ. ਅਸੀਂ ਇਸ ਦੇ
    ਉੱਤਰ ਵਿੱਚ ਏਹ ਆਖਦੇ ਹਾਂ ਕਿ ਆਨੰਦ ਬਾਣੀ ਵਿਵਾਹਪੱਧਤਿ-