ਪੰਨਾ:ਹਮ ਹਿੰਦੂ ਨਹੀ.pdf/206

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੯੪ )


(੫) ਗੁਰੁਪ੍ਰਤਾਪ ਸੂਰਯ ਦੀ ਤੀਜੀ ਰੁਤ ਦੇ
ਪੰਜਾਹਵੇਂ ਅਧ੍ਯਾਯ ਵਿੱਚ ਲਿਖਿਆ ਹੈ:-

"ਮਰੇ ਸਿੱਖ ਤੇ ਕਰੇ ਕੜਾਹ,
ਤਿਸ ਕੁਟੰਬ ਰੁਦਨੈ ਬਹੁ ਨਾਹ.
ਪੜ੍ਹੇ ਸਬਦ ਕੀਰਤਨ ਕੋ ਕਰੈਂ,
ਸੁਨੈ ਬੈਠ ਵੈਰਾਗ ਸੁ ਧਰੈਂ."
(੬) ਭਾਈ ਚੌਪਾਸਿੰਘ ਜੀ ਲਿਖਦੇ ਹਨ:-
“ਗੁਰੂ ਕਾ ਸਿੱਖ ਭੱਦਣ[1] ਨਾ ਕਰਾਵੇ."
(੭) ਗੁਰੁਸ਼ੋਭਾ ਵਿੱਚ ਬਚਨ ਹੈ:-
"ਭੱਦਨ ਤ੍ਯਾਗ ਕਰੋ, ਹੇ ਭਾਈ!
ਸਭ ਸਿੱਖਨ ਯਹਿ ਬਾਤ ਸੁਨਾਈ.
ਸੰਗਤ ਭੱਦਨ ਮਤ ਕਰੋ,ਛੁਰ ਨ ਲਗਾਓ ਸੀਸ,
ਮਾਤ ਪਿਤਾ ਕੋਊ ਮਰੇ ਸਤਗੁਰੁ ਕਰੀ ਹਦੀਸ."
ਇਨ੍ਹਾਂ ਪ੍ਰਮਾਣਾਂ ਤੋਂ ਆਪ ਦੇਖ ਸਕਦੇ ਹੋਂ ਕਿ
ਸਿੱਖਮਤ ਦੇ ਸੰਸਕਾਰ ਅੱਜਕੱਲ ਦੇ ਸਿੱਖਾਂ ਦੇ ਮਨ
ਕਲਪਿਤ ਨਹੀਂ ਬਲਕਿ ਸਤਗੁਰਾਂ ਦੇ ਹੁਕਮ ਅਨੁਸਾਰ
ਆਦਿਕਾਲ ਤੋਂ ਹੁੰਦੇਆਏ ਹਨ.

ਹਿੰਦੂ-ਮੰਨਿਆਂ ਕਿ ਆਪ ਦੇ ਸੰਸਕਾਰ ਸਤਗੁਰਾਂ
ਦੇ ਹੁਕਮ ਅਨੁਸਾਰ ਹਿੰਦੂਮਤ ਤੋਂ ਭਿੰਨ ਹਨ, ਪਰ


  1. ਹਿੰਦੂਮਤ ਦੇ ਮ੍ਰਿਤਕਸੰਸਕਾਰ ਦਾ ਮੁੱਖਅੰਗ ਭੱਦਣ ਹੈ,
    ਜਿਸ ਦੇ ਕੀਤੇ ਬਿਨਾਂ ਕ੍ਰਿਯਾ ਦਾ ਅਰੰਭਹੀ ਨਹੀਂ ਹੋਸਕਦਾ. ਇਸ
    ਵਿਸ਼ਯ ਦੇਖੋ "ਸੱਦਪਰਮਾਰਥ."