ਪੰਨਾ:ਹਮ ਹਿੰਦੂ ਨਹੀ.pdf/208

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੯੬ )


ਦੇ ਨਿਯਮਾਂ ਅਨੁਸਾਰ ਸਾਰੇ ਅੰਮ੍ਰਿਤਧਾਰੀ
ਯੁੱਧਵਿਦ੍ਯਾ ਦੇ ਗ੍ਯਾਤਾ ਕ੍ਰਿਪਾਣਧਾਰੀ ਮਹਾਨ
ਯੋਧਾ ਸਿਪਾਹੀ ਹੈਨ. ਔਰ ਆਪ ਦਾ ਇਹ ਆਖਣਾ
ਅਸਤ੍ਯ ਹੈ ਕਿ ਨੌ ਗੁਰੂ ਕੇਸਧਾਰੀ ਨਹੀਂ ਹੋਏ,
ਸਾਡੇ ਦਸ ਗੁਰੂ ਹੀ ਕੇਸ਼ ਰਖਦੇ ਰਹੇ ਹਨ,ਕਿਸੇਨੇ ਭੀ
ਮੁੰਡਨ ਨਹੀਂ ਕਰਵਾਯਾ, ਦੇਖੋ ਗੁਰਬਾਣੀ ਤੋਂ[1] ਕੇਸ
ਸਿੱਧ ਹੁੰਦੇ ਹਨ:--

ਕੇਸਾਂ ਕਾ ਕਰ ਬੀਜਨਾ ਸੰਤ ਚਉਰ ਝੁਲਾਵਉ.
                       (ਸੂਹੀ ਮਃ ੫}
ਕੇਸਾਂ ਕਾ ਕਰ ਚਵਰ ਢੋਲਾਵਾਂ ਚਰਣਧੂੜ ਮੁਖ ਲਾਈ.
                            (ਸੂਹੀ ਮਹਲਾ ੫)
ਟਹਿਲ ਕਰਉ ਤੇਰੇ ਦਾਸ ਕੀ ਪਗ ਝਾਰਉ ਬਾਲ.
                                (ਬਿਲਾਵਲ ਮ: ੫)
ਕੇਸ ਸੰਗ ਦਾਸਪਗ ਝਾਰਉਂ ਇਹੈ ਮਨੋਰਥ ਮੋਰ.
                               (ਗੂਜਰੀ ਮ: ੫)
ਹਰਿ ਹਰਿ ਨਾਮੁ ਦ੍ਰਿੜਾਇਓ ਮੀਠਾ,
ਗੁਰਪਗ ਝਾਰਹਿ ਹਮ ਬਾਲ. (ਪ੍ਰਭਾਤੀ ਮ:੪)


 1. ਚਾਹੋ ਰਾਮਚੰਦ੍ਰ ਕ੍ਰਿਸ਼ਨ ਜੀ ਆਦਿਕ ਅਵਤਾਰਾਂ, ਰਿਖੀ
  ਮੁਨੀਆਂ ਔਰ ਪੈਗੰਬਰਾਂ ਨੇ ਕੇਸ਼ ਰੱਖੇ ਹਨ, ਔਰ ਪੁਰਾਣੇ ਜ਼ਮਾਨੇ
  ਵਿੱਚ ਮੁੰਡਨ ਦੀ ਰੀਤੀ ਨਹੀਂ ਸੀ, ਪਰ ਅਸੀਂ ਵੇਦ ਸ਼ਾਸਤ੍ਰਾਂ ਦੇ
  ਹਵਾਲੇ ਦੇਕੇ ਕੇਸ਼ਾਂ ਦਾ ਸਿੱਧ ਕਰਨਾ ਕੋਈ ਫ਼ਖ਼ਰ ਨਹੀਂ ਸਮਝਦੇ.
  ਗੁਰੁਮਤ ਦੇ ਪ੍ਰੇਮੀ ਸਭ ਜਾਣਦੇ ਹਨ ਕਿ ਕੇਸ਼ ਕ੍ਰਿਪਾਣ ਆਦਿਕ ਦਾ
  ਰੱਖ਼ਣਾ ਸਤਗੁਰਾਂ ਨੇ ਕਿਨ੍ਹਾਂ ਨਿਯਮਾਂ ਨੂੰ ਮੁੱਖ ਰੱਖਕੇ ਵਿਧਾਨ
  ਕੀਤਾ ਹੈ.