ਪੰਨਾ:ਹਮ ਹਿੰਦੂ ਨਹੀ.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੯ )


ਮੇਂਟ ਮੇਂ ਪਹੁਚਨੇ ਸੇ ਪਹਿਲੇ, ਮੁਸੰਨਿੱਫ਼ ਕੋ ਰਯਾਸਤ ਸੇ ਸਜ਼ਾ
ਤਜਵੀਜ਼ ਕੀ ਜਾਯਗੀ. xxx
ਕਈ ਪ੍ਰੇਮੀਆਂ ਨੇ ਏਹ ਪ੍ਰਗਟ ਕੀਤਾ ਕਿ "ਹਮ
ਹਿੰਦੂਨਹੀਂ" ਰਸਾਲਾ ਕਾਨੂੰਨ ਵਿਰੁੱਧ ਦਿਲ ਦੁਖਾ-
ਉਂਣ ਵਾਲੇ ਲੇਖਾਂ ਨਾਲ ਭਰਪੂਰ ਹੈ, ਜਿਸ ਪਰ
ਹੇਠ ਲਿਖੀ ਐਚ. ਏ. ਬੀ. ਰੈਟੀਗਨ ਸਾਹਿਬ ਦੀ
ਕਾਨੂੰਨੀ ਰਾਯ ਲੈਣੀ ਪਈ:-

"ਮੈਂ, "ਹਮਹਿੰਦੂਨਹੀਂ" ਰਸਾਲੇ ਦਾ ਅੰਗ੍ਰੇਜ਼ੀ ਤਰਜੁਮਾ
ਪੜ੍ਹਿਆ, ਏਹ ਰਸਾਲਾ ਇੱਕ ਸਿਰੇ ਤੋਂ ਦੂਜੇ ਸਿਰੇ ਤਾਈਂ ਮਜ਼ਹਬੀ
ਹੈ, ਔਰ ਇਸ ਤਰੀਕੇ ਨਾਲ ਲਿਖਿਆਗਯਾ ਹੈ ਕਿ ਕਿਸੀ
ਤਰਾਂ ਭੀ ਕਿਸੇ ਦਾ ਦਿਲ ਨਹੀਂ ਦੁਖਾ ਸਕਦਾ, ਇਸ ਵਿੱਚ ਹਿੰਦੂਧਰਮ
ਦਾ ਜ਼ਿਕਰ ਅਜੇਹੇ ਢੰਗ ਨਾਲ ਕੀਤਾਗਯਾ ਹੈ ਕਿ ਥੋੜੀਜੇਹੀ
ਭੀ ਬੇਅਦਬੀ ਨਹੀਂ ਪਾਈਜਾਂਦੀ, ਮੈਂ ਨਹੀਂ ਸਮਝਦਾ ਕਿ
ਕੋਈ ਕਿਸਤਰਾਂ ਆਖ ਸਕਦਾ ਹੈ ਕਿ ਰਸਾਲਾ ਬਣਾਉਣ ਵਾਲੇ
ਦੇ ਖ਼ਯਾਲਾਤ ਕਿਸੇ ਦਾ ਦਿਲ ਦੁਖਾਉਂਣ ਵਾਲੇ ਹਨ. ਮੈਂ
ਆਪਣੀ ਰਾਯ ਇਸ ਰਸਾਲੇ ਬਾਬਤ ਪ੍ਰਗਟ ਕਰਦਾ ਹਾਂ ਕਿ
ਕਿਸੀ ਤਰਾਂ ਦਾ ਕੋਈ ਕਾਨੂੰਨੀ ਇਤਰਾਜ਼ ਇਸ ਕਿਤਾਬ ਬਾਬਤ
ਨਹੀਂ ਕਹਿਆ ਜਾ ਸਕਦਾ.
ਦੋ ਚਾਰ ਹਿੰਦੂ ਸੱਜਣਾ ਨੇ ਅੰਗ੍ਰੇਜ਼ੀ ਸਾਖੀ[1] ਔਰ


  1. ਏਹ ਸਾਖੀ (ਜਿਸ ਦਾ ਸਰਦਾਰ ਸਰ ਅਤਰ ਸਿੰਘ ਜੀ
    ਰਈਸ ਭਦੌੜ ਨੇ ਅੰਗ੍ਰੇਜ਼ੀ ਤਰਜੁਮਾਂ ਕਰਵਾਯਾ ਹੈ) ਉਸ ਜ਼ਮਾਨੇ
    ਵਿੱਚ ਲਿਖੀਗਈ ਹੈ ਜਦ ਗਵਰਨਮੇਂਟ ਨੇ ਕਾਸ਼ਮੀਰ ਦਾ
    ਇਲਾਕਾ ਮਹਾਰਾਜਾ ਜੰਮੂ ਨੂੰ ਦਿੱਤਾ ਹੈ ਜੇਹਾ ਕਿ ਉਸ ਸਾਖੀ ਤੋਂ
    ਸਾਬਤ ਹੁੰਦਾ ਹੈ:-