ਪੰਨਾ:ਹਮ ਹਿੰਦੂ ਨਹੀ.pdf/220

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੦੮)


ਔਰ ਵਾਧੇ ਦੇ ਥਾਂਉਂ ਘਾਟਾ ਹੁੰਦਾ ਰਹਿਆ ਹੈ[1]
ਗੁਰੂ ਸਾਹਿਬ ਦਾ ਸਾਨੂੰ ਸਭ ਤੋਂ ਮੁੱਖ ਉਪਦੇਸ਼
ਏਕਤਾ ਔਰ ਪਰਸਪਰ ਪ੍ਰੇਮ ਦਾ ਹੈ, ਜਿਸ ਨੂੰ ਅਸੀਂ
ਕਦੇ ਭੀ ਵਿਸਾਰ ਨਹੀਂ ਸਕਦੇ. ਔਰ ਸਭ ਕੌਮਾਂ ਨਾਲ
ਪੜੋਸੀਆਂ ਜੇਹਾ ਪ੍ਯਾਰ ਕਰਦੇ ਹਾਂ, ਔਰ ਉਨ੍ਹਾਂ ਦੀ
ਹਾਨੀ ਔਰ ਲਾਭ ਨੂੰ ਆਪਣੀ ਹਾਨੀ ਲਾਭ ਜਾਣਦੇ
ਹਾਂ, ਪਰ ਧਾਰਮਿਕ ਔਰ ਸਾਮਾਜਿਕ ਨਿਯਮਾਂ
ਅਨੁਸਾਰ ਇੱਕ ਨਹੀਂ ਹੋਸਕਦੇ. ਬਲਕਿ ਅਸੀਂ ਤਜਰਬੇ
ਨਾਲ ਵੇਖਿਆ ਹੈ ਕਿ ਹਿੰਦੂਕੌਮ ਨਾਲ ਇੱਕਮਿੱਕ
ਹੋਣਕਰਕੇ ਸਿੱਖਾਂ ਦੀ ਭਾਰੀ ਹਾਨੀ ਹੋਈ ਹੈ,
ਔਰ ਨਿੱਤ ਹੋ ਰਹੀ ਹੈ:-
(ਉ) ਅਨੇਕਾਂ ਸਿੱਖਖ਼ਾਨਦਾਨ ਮੋਨੇ ਹੋਗਏ
ਹਨ, ਖ਼ਾਸਕਰਕੇ ਜੋ ਮਹਾਰਾਜਾ ਰਣਜੀਤ ਸਿੰਘ ਵੇਲੇ


 1. ਈਸਾਈ ਜਦ ਤਾਈਂ ਯਹੂਦੀਆਂ ਤੋਂ ਅਲਗ ਨਹੀਂ ਹੋਏ,
  ਤਦਤੋੜੀ ਮੰਦਦਸ਼ਾ ਵਿਚ ਰਹੇ, ਬਲਕਿ ਇੱਕਬਾਰ ਈਸਾਈਮਤ
  ਸੰਸਾਰ ਪਰ ਨਾਮਮਾਤ੍ਰ ਰਹਿਗਯਾ ਸੀ, ਅੰਤ ਨੂੰ ਈਸਾਈਆਂ ਨੇ
  ਸੋਚ ਸਮਝਕੇ ਆਪਣੇ ਤਾਈਂ ਅਲਗ ਕੀਤਾ, ਔਰ ਏਥੋਂ ਤਾਂਈ
  ਜੁਦਾਈ ਕਰੀ ਕਿ ਖੁਦਾ ਦੇ ਹੁਕਮ ਤੋਂ ਵਿਰੁੱਧ ਸਨਿਸ਼ਚਰ ਵਾਰ
  ਦੇ ਥਾਉਂ ਐਤਵਾਰ ਨੂੰ ਪਵਿਤ੍ਰ ਦਿਣ ਥਾਪਿਆ.
  ਏਸੇ ਤਰਾਂ ਮੁਸਲਮਾਨ ਭੀ ਅਮਲੀਤੌਰ ਤੇ ਪੁਰਾਣੇ ਧਰਮਾਂ
  ਤੋਂ (ਜਿਨਾਂ ਵਿੱਚੋਂ ਹਜ਼ਰਤ ਮੁਹੰਮਦ ਨੇ ਉਨ੍ਹਾਂ ਨੂੰ ਸਾਜਿਆ ਸੀ)
  ਅਲਗਹੋਏ ਬਿਨਾਂ ਪੂਰੀ ਉੱਨਤੀ ਨਹੀਂ ਕਰਸਕੇ.