ਪੰਨਾ:ਹਮ ਹਿੰਦੂ ਨਹੀ.pdf/221

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੦੯ )ਸਿੱਖ ਬਣੇ ਸੇ,ਓਨ੍ਹਾਂ ਵਿੱਚੋਂ ਬਹੁਤਹੀ,ਪੁਰਾਣੇ ਭਾਈਚਾਰੇ
ਵਿੱਚ ਜਾਮਿਲੇ.
(ਅ) ਅਨੇਕਾਂ ਨੇ ਮੋਨਿਆਂ ਨਾਲ ਸਾਕ ਸੰਬੰਧ
ਕਰਕੇ ਅਪਣੇ ਪਵਿਤ੍ਰਧਰਮ ਨੂੰ ਤਿਆਗਦਿੱਤਾ ਹੈ,
ਔਰ ਸਿੱਖਾਂ ਨੂੰ ਪਰਚਾਉਂਣ ਲਈ ਆਖਦੇ ਹਨ ਕਿ
ਸਿੱਖੀ ਮਨ ਤੋਂ ਧਾਰਨ ਕਰਨੀ ਚਾਹੀਏ, ਕੇਸ ਕੱਛ
ਆਦਿਕ ਚਿੰਨ੍ਹਾਂ ਔਰ ਅੰਮ੍ਰਿਤ ਵਿੱਚ ਸਿੱਖੀ ਥੋੜਾ
ਬੜੀ ਹੈ.?[1] ਆਪ ਨੂੰ ਮਾਲੂਮ ਰਹੇ ਕਿ ਐਸਾ
ਕਹਿਣਵਾਲੇ ਮਨ ਤੋਂ ਭੀ ਸਿੱਖ ਨਹੀਂ ਹਨ, ਕੇਵਲ
ਦੂਸਰਿਆਂ ਪਰ ਸਿੱਖੀ ਦੇ ਖ਼ਯਾਲ ਪ੍ਰਗਟ ਕਰਕੇ
ਹੋਰਨਾਂ ਨੂੰ ਫਸਾਉਣ ਦੇ ਯਤਨ ਵਿੱਚ ਹਨ.
(ਇ) ਸਿੱਖਾਂ ਦਾ ਬਹੁਤਧਨ ਹਰ ਸਾਲ ਬ੍ਰਾਹਮਣਾਂ
ਦੇ ਘਰ ਵ੍ਯਰਥ ਜਾ ਰਹਿਆ ਹੈ, ਜਿਸ ਤੋਂ
ਸਿੱਖਕੌਮ ਨੂੰ ਕੁਛਭੀ ਲਾਭ ਨਹੀਂ. ਦੇਖੋ! ਪਿਛਲੇ
“ਗੰਗਾ ਦੇ ਕੁੰਭ” ਪਰ ਇੱਕ ਲੱਖ ਸਿੱਖ ਤੀਰਥ-
ਯਾਤ੍ਰਾ ਨੂੰ ਗਯਾ, ਜੇ ਇੱਕ ਆਦਮੀ ਪਿੱਛੇ ਘੱਟ ਤੋਂ
ਘੱਟ ਦਸ ਰੁਪਯੇ ਖ਼ਰਚ ਦੇ ਲਾਈਏ ਤਾਂ ਦਸ ਲੱਖ
ਰੁਪਯਾ ਕੇਵਲ ਇੱਕ ਮੇਲੇ ਦਾ ਜੁੜਦਾ ਹੈ, ਜੋ ਸਾਡੀ  1. ਆਪ ਉਨ੍ਹਾਂ ਦੇ ਮੂੰਹ ਤੋਂ ਕਦੇ ਇਹ ਨਹੀਂ ਸੁਣੋਂਗੇ ਕਿ
    ਜਨੇਊ ਬੋਦੀ ਵਿੱਚ ਹਿੰਦੂਪਣਾ ਥੋੜਾ ਰਖਿਆਹੋਯਾ ਹੈ ?