ਸਮੱਗਰੀ 'ਤੇ ਜਾਓ

ਪੰਨਾ:ਹਮ ਹਿੰਦੂ ਨਹੀ.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੪ )




ਦਿੰਦੇ ਸੇ, ਔਰ ਗਵਾਂਢੀਆਂ ਦਾ ਮੱਖਣ ਚੁਰਾਕੇ
ਖਾ ਜਾਂਦੇ ਸੇ.
(ਕ) ਸੈਯਦਾਂ ਦੀ ਉਤਪੱਤੀ ਪਾਂਡਵਾਂ ਵੇਲੇ
ਹੋਈ, ਔਰ ਮੁਗ਼ਲ ਬ੍ਰਾਹਮਣਾ ਦੀ ਔਲਾਦ ਹਨ.
ਇਤ੍ਯਾਦਿਕ ਬਹੁਤ ਲੇਖ ਹਨ, ਜਿਨ੍ਹਾਂ ਦੇ ਏਥੇ
ਲਿਖਣਕਰਕੇ ਵਿਸਥਾਰ ਹੁੰਦਾ ਹੈ. ਕਬੀਰ ਜੀ ਔਰ
ਭਾਈ ਮਨੀ ਸਿੰਘ ਜੀ ਦੇ ਕਥਨ ਅਨੁਸਾਰ ਗੁਰੁਮੁਖਾਂ
ਨੂੰ ਚਾਹੀਏ ਕਿ ਮੱਖਣ ਗ੍ਰਹਿਣ ਕਰਕੇ ਛਾਛਦਾ
ਤ੍ਯਾਗ ਕਰਦੇਣ.[1]
ਸਿੱਧਾਂਤ ਏਹ ਹੈ ਕਿ ਜੋ ਪ੍ਰਮਾਣ ਗੁਰੁਬਾਣੀ ਸੰਮਤ
ਹੈ ਓਹੀ ਮੰਨਣ ਯੋਗ ਹੈ, ਔਰ ਜੋ ਵਿਰੁੱਧ ਹੈ, ਉਸ
ਦਾ ਸਰਬਥਾ ਤ੍ਯਾਗ ਹੈ.
ਜੋ ਲੋਕ ਅਪ੍ਰਮਾਣ ਪ੍ਰਮਾਣਾਂ ਨਾਲ ਸਿੱਖਾਂ ਨੂੰ
ਹਿੰਦੂ ਸਿੱਧਕਰਣ ਦਾ ਯਤਨ ਕਰਦੇ ਹਨ, ਓਹ
ਆਪਣੀ ਮਿਹਨਤ ਹੀ ਨਹੀਂ ਗਵਾਉਂਦੇ,
ਸਗੋਂ ਅਗ੍ਯਾਨਤਾ ਅਥਵਾ ਸ੍ਵਾਰਥਭਰੀ ਕੁਟਿਲਤਾ
ਪ੍ਰਸਿੱਧ ਕਰਕੇ ਹਾਸੀ ਅਤੇ ਘ੍ਰਿਣਾਯੋਗ ਹੁੰਦੇ ਹਨ.


  1. "ਸੰਤਹੁ ਮਾਖਨੁ ਖਾਇਆ ਛਾਛਿ ਪੀਐ ਸੰਸਾਰ (ਸ: ਕਬੀਰ)
    “ਵੇਦ ਆਦਿਕਾਂ ਦਾ ਵਿਅਰਥ ਵਾਕ ਤਿਆਗਣਾ, ਸਾਰ ਵਾਲਾ
    ਵਾਕ ਬਾਲਕ ਦਾ ਭੀ ਮੰਨਣਾ ਹੈ. (ਰਤਨ ਮਾਲਾ)