ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੨੩)
ਬ੍ਰਹਮੇ ਚਾਰਹੀ ਬੇਦ ਬਨਾਏ ।
ਸਰਬਲੋਕ ਤਿਹਕਰਮ ਚਲਾਏ ।
ਜਿਨ ਕੀ ਲਿਵ ਹਰਿਚਰਨਨ ਲਾਗੀ
ਤੇ ਬੇਦਨ ਤੇ ਭਏ ਤਿਆਗੀ ।
- ਮਹਾਂਦੀਨ ਤਬ ਪ੍ਰਭੁ ਉਪਰਾਜਾ॥
ਅਰਬਦੇਸ ਕੋ ਕੀਨੋ ਰਾਜਾ ॥
ਤਿਨਭੀ ਏਕ ਪੰਥ ਉਪਰਾਜਾ॥
- ਲਿੰਗਬਿਨਾ ਕੀਨੇ ਸਭ ਰਾਜਾ।
- ਲਿੰਗਬਿਨਾ ਕੀਨੇ ਸਭ ਰਾਜਾ।
ਸਭ ਤੇ ਅਪਨਾ ***ਨਾਮ ਜਪਾਯੋ ॥
ਸੱਤਨਾਮ ਕਾਹੂੰ ਨ ਦ੍ਰਿੜਾਯੋ ॥
ਮੈ ਅਪਨਾ ਸੁਤ ਤੋਹਿ ਨਿਵਾਜਾ ॥
ਪੰਥ $ ਪ੍ਰਚੁਰ ਕਰਬੇ ਕੋ ਸਾਜਾ।
ਜਾਹ ਤਹਾਂ ਤੂੂੰ ਧਰਮ ਚਲਾਇ ॥
ਕੁਬੁਧਿ ਕਰਨ ਤੇ ਲੋਕ ਹਟਾਇ ।
ਕਹਯੋ ਪ੍ਰਭੂ ਸੁ ਭਾਖਹੋਂ । ਕਿਸੂ ਨ ਕਾਨ ਰਾਖਹੋਂ।
ਪਖਾਨ ਪੂਜਹੋਂ ਨਹੀਂ । ਨ ਭੇਖ ਭੀਜਹੋਂ ਕਹੀਂ ।
ਜਟਾ ਨ ਸੀਸ ਧਾਰਹੋਂ । ਨ ਮੁਦ੍ਰਕਾ ਸੁਧਾਰਹੋਂ।
ਨ ਕਾਨ ਕਾਹੂੰ ਕੀ ਧਰੋਂ । ਕਹਯੋ ਪ੍ਰਭੂ ਸੁ ਮੈਂ ਕਰੋਂ।
ਹਮ ਇਹ ਕਾਜ ਜਗਤ ਮੋ ਆਏ ।
ਧਰਮਹੇਤ ਗੁਰੁਦੇਵ ਪਠਾਏ॥
ਜੇ ਜੇ ਭਏ ਪਹਿਲ ਅਵਤਾਰਾ।
ਆਪ ਆਪ ਤਿਨ ਜਾਪ ਉਚਾਰਾ ।
(ਚ)
ਇਕ ਤਸਬੀ ਇਕ ਮਾਲਾ ਧਰਹੀਂ ॥
ਏਕ ਪੁਰਾਨ ਕੁਰਾਨ ਉਚਰਹੀਂ ॥
ਏ ਦੋਊ ਮੋਹ ਬਾਦ ਮੋ ਪਚੇ।
ਇਨ ਤੇ ਨਾਥ ਨਿਰਾਲੇ ਬਚੇ ॥
(ਵਿਚਿਤ੍ਰ ਨਾਟਕ ਅਧਯ ੬)
- ਮੁਹੰਮਦ, ** ਸੁੰਨਤ ***ਮੁਹੰਮਦ ਰਸੂਲਅੱਲਾ, $ਖ਼ਾਲਸਾ ਪੰਥ,