ਇਹ ਵਰਕਾ ਤਸਦੀਕ ਕੀਤਾ ਗਿਆ ਏ
( ੬੩ )
ਔਰ ਅਮਲ ਕਰਦੇ ਹਨ.
ਹਿੰਦੂ-ਦੇਖੋ! ਗੁਰੂ ਗ੍ਰੰਥਸਾਹਿਬ ਵਿੱਚ ਵੇਦ
ਸੁਣਨ ਦੀ ਆਗਯਾ ਹੈ:--
“ਸੁਣਿਐ ਸਾਸਤ ਸਿਮ੍ਰਿਤਿ ਵੇਦ". (ਜਪ )
ਸਿੱਖ-ਏਥੇ ਏਹ ਉਪਦੇਸ਼ ਨਹੀਂ ਕਿ ਸਿੱਖ ਸ਼ਾਸਤ੍ਰ
ਅਤੇ ਵੇਦਾਂ ਨੂੰ ਆਪਣੇ ਧਰਮਪੁਸਤਕ ਮੰਨਕੇ
ਸੁਣਨ. ਇਸ ਜਗਾ ਸੁਣਨ ਦਾ ਪ੍ਰਕਰਣ ਔਰ
ਮਹਾਤਮ ਚੱਲਿਆ ਹੋਯਾ ਹੈ ਕਿ ਸੁਣਨ ਤੋਂ ਹੀ ਸਭ ਕੁਛ
ਪ੍ਰਾਪਤ ਹੁੰਦਾ ਹੈ. ਦੇਖੋ ! ਗੁਰੂ ਸਾਹਿਬ ਅਗੇ ਫ਼ਰਮਾਂ-
ਉਂਦੇ ਹਨ:-
ਸੁਣਿਐ ਸਰਾ ਗੁਣਾ ਕੇ ਗਾਹ,
ਸੁਣਿਐ ਸੇਖ ਪੀਰ ਪਾਤਿਸਾਹ.
ਸੁਣਿਐ ਦੂਖ ਪਾਪ ਕਾ ਨਾਸ.
ਹਿੰਦੂ-ਗੁਰੂ ਸਾਹਿਬ ਕਹਿੰਦੇ ਹਨ:-
"ਵੇਦ ਕਹਨ ਇਕ ਵਾਤ". ( ਜਪ )
ਸਿੱਖ-ਪਯਾਰੇ ਹਿੰਦੂ ਭਾਈ ! ਅਗਲੀ ਤੁਕ ਕਯੋਂ
ਨਹੀਂ ਪੜ੍ਹਦਾ, ਕਿ---
"ਸਹਸ ਅਠਾਰਹ ਕਹਨ ਕਤੇਬਾ ਅਸਲੂ ਇਕ ਧਾਤੁ.
ਹਿੰਦੂ--ਦੇਖੋ ! ਗੁਰੂ ਸਾਹਿਬ ਆਖਦੇ ਹਨ:-
"ਅਹਿਰਣ ਮਤਿ ਵੇਦੁ ਹਥੀਆਰੁ.” ( ਜਪ )