ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੭੨ )
ਦੇ ਬਜ਼ੁਰਗ ਵੇਦ ਪੜ੍ਹਨ ਕਰਕੇ ਹੀ “ਵੇਦੀ" ਕਹਾਏ,
ਜੇਹਾ ਕਿ ਵਿਚਿਤ੍ਰ ਨਾਟਕ ਵਿੱਚ ਲਿਖਿਆ ਹੈ:-
ਜਿਨੈ ਵੇਦ ਪਠਯੋ ਸੁ ਵੇਦੀ ਕਹਾਏ,
ਤਿਨੈ ਧਰਮ ਕੇ ਕਰਮ ਨੀਕੇ ਚਲਾਏ.
ਹੁਣ ਆਪ ਵੇਦਾਂ ਤੋਂ ਕਿੱਥੇ ਭੱਜ ਸਕਦੇ ਹੋ ?
ਸਿੱਖ-ਪਯਾਰੇ ਭਾਈ ! ਅਸੀਂ ਏਹ ਕਿਤੇ ਨਹੀਂ
ਆਖਿਆ ਕਿ ਵੇਦ ਪੜ੍ਹਨ ਵਾਲਾ ਪਾਪੀ ਹੁੰਦਾ ਹੈ,
ਜਾਂ ਵੇਦ ਦਾ ਪੜ੍ਹਨਾ ਬੁਰਾ ਹੈ, ਪਰ ਸਿੱਖਾਂ ਲਈਂਂ
ਵੇਦ, ਧਰਮਪੁਸਤਕ ਨਹੀਂ ਹਨ. ਜਿਸਤਰਾਂ ਪੈਗ਼ੰਬਰ
ਈਸਾ ਔਰ ਮੁਹੰਮਦ ਸਾਹਿਬ ਦੇ ਬਜ਼ੁਰਗਾਂ ਨੇ ਤੌਰੇਤ
ਔਰ ਜ਼ੱਬੂਰ ਨੂੰ ਪ੍ਰੇਮ ਨਾਲ ਪੜ੍ਹਿਆ ਔਰ ਪਰਮਾਤਮਾ
ਦੀ ਆਗਯਾ ਮੰਨਕੇ ਉਨਾਂ ਦਾ ਸਤਕਾਰ ਕੀਤਾ, ਪਰ
ਹੁਣ ਈਸਾਈ ਔਰ ਮੁਸਲਮਾਨਾਂ ਦੀਆਂ ਪਵਿਤ੍ਰ
ਪੁਸਤਕਾਂ ਅੰਜੀਲ ਔਰ *ਕੁਰਾਨ ਹਨ.
ਇਸੇਤਰਾਂ ਚਾਹੋ ਗੁਰੂ ਨਾਨਕ ਸਾਹਿਬ ਦੇ ਬਜ਼ੁਰਗਾਂ
ਨੇ ਵੇਦ ਪੜ੍ਹੇ ਔਰ ਵੇਦ ਅਨੁਸਾਰ ਆਚਰਨ
ਕੀਤਾ,ਪਰ ਸਿੱਖਾਂ ਵਾਸਤੇ ਗੁਰੂ ਗ੍ਰੰਥਸਾਹਿਬ ਧਰਮ-
- ਕੁਰਾਨ ਵਿੱਚ ਤੌਰੇਤ ਜ਼ੱਬੂਰ ਔਰ ਅੰਜੀਲ ਨੂੰ ਆਸਮਾਨੀ
ਕਿਤਾਬ ਮੰਨਿਆ ਹੈ,ਪਰ ਮੁਸਲਮਾਨਾਂ ਦੇ ਧਰਮ ਦਾ ਆਧਾਰ ਔਰ
ਪੂਰੀ ਸ਼੍ਰੱਧਾਯੋਗ ਕੇਵਲ ਕੁਰਾਨ ਹੀ ਹੈ.