ਵੀ ਮੈਥੋਂ ਪਿਆਰ ਨਹੀਂ ਮੰਗਿਆ। ਸਭ ਨੂੰ ਮੇਰੇ ਸਰੀਰ ਦੀ ਭੁਖ ਸੀ। ਮਰਦ ਸੂਰ ਨੇ ਸੂਰ, ਜੋ ਚਿਕੜ ਵਿਚ ਹੀ ਸਦਾ ਖਚਤ ਰਹਿਣਾ ਚਾਹੁੰਦੇ ਨੇ ।
“ਕ੍ਰਿਸ਼ਨਾ ਜੀ.......
‘ਮਰਦ ਜਦ ਵੀ ਇਕ ਵਿਆਹ ਤੇ ਦੂਜਾ ਵਿਆਹ ਕਰਦਾ ਹੈ ਤਾਂ ਇਸੇ ਭੁਖ ਦੀ ਖਾਤਰ। ਹਾਂ ਉਹ ਬਹਾਨੇ ਭਾਵੇਂ ਕਿਸੇ ਚੀਜ਼ ਦੇ ਪਾ ਲਵੇ। ਸੰਤਾਨ ਦਾ ਬਹਾਨਾ, ਜਾਂ ਸੁਹਪਣ ਦਾ ਬਹਾਨਾ ਜਾਂ ਤਬੀਅਤ ਨਾ ਮਿਲਣ ਦਾ ਬਹਾਨਾ, ਪਰ ਹਰੇਕ ਪ੍ਰਕਾਰ ਦੇ ਬਹਾਨੇ ਅੰਦਰ, ਇਕੋ ਭੁਖ ਹੀ ਕੰਮ ਕਰਦੀ ਹੈ, ਇਹ ਮਰਦ ਦੀ ਪ੍ਰਕ੍ਰਿਤੀ ਹੈ।
‘ਤਾਂ ਫਿਰ ਤੁਹਾਨੂੰ ਜੀਵਨ ਵਿਚ ਧੋਖਾ ਹੋਇਆ ਹੈ। ਔਰਤ ਦੇ ਪਿਆਰ ਬਿਨਾਂ ਉਸ ਦਾ ਸਰੀਰ ਕਿਸ ਕੰਮ ਦਾ ਹੈ। ਮੈਨੂੰ ਸਮਝਣ ਦੀ ਕੋਸ਼ਿਸ਼ ਕਰੋ।
“ਐਵੇਂ ਨਾ ਚੀਕ ਚੀਕ ਕੇ ਕੋਠਾ ਸਿਰ ਤੇ ਚੁਕੋ। ਪਿਆਰ ਆਦਿ ਮੈਂ ਨਹੀਂ ਜਾਣਦੀ। ਜਦ ਭੁੱਖ ਵਧੇਰੇ ਤੇਜ਼ ਹੋ ਜਾਂਦੀ ਹੈ ਤਾਂ ਬੰਦਾ ਉਸ ਨੂੰ ਪਿਆਰ ਆਖ ਦੇਂਦਾ ਹੈ। “ਪਿਆਰ`, ਉਹ ਮੂੰਹ ਵਿੰਗਾ ਕਰ ਕੇ ਪਿਆਰ’ ਸ਼ਬਦ ਨੂੰ ਲਮਕਾ ਕੇ ਹੱਸਦੀ ਹੋਈ ਬੋਲੀ।
‘ਤਾਂ ਅਸੀਂ ਇਕ ਦੂਜੇ ਨੂੰ ਠੀਕ ਨਹੀਂ ਸਮਝਿਆ। ਮੈਂ ਤਾਂ ਔਰਤ ਨੂੰ ਪਿਆਰ ਦਾ ਪੁੰਜ ਸਮਝਦਾ ਹਾਂ। ਉਹ ਸੋਮਾ ਜਿਸ ਨੇ ਆਂਢ ਗੁਵਾਂਢ ਨੂੰ, ਪੁੱਤਰ ਧੀਆਂ, ਘਰ ਬਾਹਰ, ਮਾਨੋ ਸਾਰੀ ਸ੍ਰਿਸ਼ਟੀ ਨੂੰ ਪ੍ਰਫੁਲਤ ਕਰਨਾ ਹੈ।”
‘ਜੇਕਰ ਇਹੋ ਜਹੀਆਂ ਗੱਲਾਂ ਕਰਨੀਆਂ ਜੇ, ਤਾਂ ਚਲੇ ਜਾਉ, ਕਿਸੇ ਹੋਰ ਥਾਂ ਜਾ ਕੇ ਪਿਆਰ ਭਾਲੇ। ਮੈਨੂੰ ਪਿਆਰ ਵਿਚ ਕੋਈ ਵਿਸ਼ਵਾਸ਼ ਨਹੀਂ। ਉਹ, ਪਿਆਰ, ਨਿਰਮੂਲ ਵਹਿਮ! ਮਰਦਾਂ ਦਾ ਢਕੌਂਸਲਾ ! ਉਹ ਖਿੱਲੀ ਮਾਰ ਕੇ ਹੱਸੀ।
ਉਸ ਦੀ ਸੁਰਤ ਗਵਾਚਦੀ ਜਾਂਦੀ ਸੀ। ਉਹ ਸੋਚਣ ਲਗਾ, ਇਹ ਜਾਨਦਾਰ ਮੂਰਤੀ, ਬੇਜਾਨ ਮੂਰਤੀ ਅਗੇ ਵਾਧੂ ਦੇ ਮੱਥੇ ਟੇਕਦੀ ਹੈ।
“ਚਲੇ ਜਾਉ, ਪਿਆਰ ਦੇ ਠੇਕੇਦਾਰ’ ਉਹ ਫਿਰ ਹੱਸੀ। ਉਹਦਾ ਸਿਰ ਚਕਰਾ ਗਿਆ। ਉਹ ਉਠਿਆ ਤੇ ਉਸ ਬੜੀ ਮੁਸ਼ਕਲ ਨਾਲ
7