ਪੰਨਾ:ਹਾਏ ਕੁਰਸੀ.pdf/114

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈਪੂਰੀ ਕੋਸ਼ਿਸ਼ ਕਰਦਾ ਤੇ ਇਸ ਮਤਲਬ ਲਈ ਅਖਬਰਾਂ ਦੇ 'ਲੋੜ ਹੈ' ਦੇ ਕਾਲਮਾਂ ਨੂੰ ਪੂਰੇ ਗੌਹ ਨਾਲ ਵਾਚਿਆ ਜਾਂਦਾ । ਜੇਕਰ ਕਿਧਰੇ ਥਾਂ ਹੁੰਦੀ ਤੇ ਉਹ ਅਰਜ਼ੀ ਕਰਦੇ ਤਾਂ ਉਹਨਾਂ ਨੂੰ ਲੈਂਦਾ ਕੋਈ ਨਾ, ਜੇਕਰ ਕਿਸੇ ਕਾਲਜ ਵਿਚ ਉਹਨਾਂ ਦਾ ਦਾਅ ਲਗਦਾ ਤਾ ਉਥੋਂ ਦੇ ਹਾਲਾਤ ਸੁਣ ਕੇ ਉਹ ਉਥੋਂ ਜਾਣ ਦਾ ਨਾਂ ਹੀ ਨਾ ਲੈਂਦੇ । ਜਦ ਪੈਸੇ ਦੀ ਜਾ ਤਨਖ਼ਾਹ ਦੀ ਔਕੜ ਆਉਂਦੀ ਤਾਂ ਉਹ ਕਈ ਵਾਰੀ ਉਸ ਛੱਡ ਦਿੱਤੀ ਕਲਰਕੀ ਨੂੰ ਯਾਦ ਕਰਦਾ, ਜਿਥੇ ਤਨਖ਼ਾਹ ਤੇ ਕੰਮ ਸੇ ਕੰਮ ਵਕਤ ਸਿਰ ਮਿਲ ਜਾਂਦੀ ਸੀ । ਪਰ ਇਹ ਖ਼ਿਆਲ ਉਸ ਨੂੰ ਝਟ ਬਿੰਦ ਲਈ ਹੀ ਆਉਂਦਾ, ਭਾਵੇਂ ਉਹ ਸੋਚਦਾ ਕਿ ਹੁਣ ਨੂੰ ਉਹ ਤਰੱਕੀ ਕਰ ਕੇ ਹੈੱਡ ਕਲਰਕ ਬਣ ਗਿਆ ਹੁੰਦਾ | ਪਰ ਉਸ ਦੀ ਇਸ ਵ. ਦੀ ਤਨਖ਼ਾਹ ਭਾਵੇਂ ਉਹ ਫੁਹੀ ਫੁਹੀ ਕਰ ਕੇ ਮਿਲਦੀ ਸੀ, ਫਿਰ ਵੀ ਰੈੱਡ ਕਲਰਕ ਦੀ ਤਨਖ਼ਾਹ ਨਾਲੋਂ ਵਧ ਹੀ ਸੀ ।
ਇਸ ਸਾਲ ਗਰਮੀ ਦੀਆਂ ਛੁਟੀਆਂ ਜੁਲਾਈ ਦੀ ਵੀਹ ਤਰੀਕ ਨੂੰ ਹੋਣੀਆਂ ਸਨ । ਉਹਨਾਂ ਨੂੰ ਅਪਰੈਲ ਤੇ ਮਈ ਦੀ ਤਨਖ਼ਾਹ ਜੂਨ ਵਿਚ ਮਿਲੀ ਸੀ, ਉਹ ਵੀ ਵੀਹ ਵੀਹ, ਤੀਹ ਤੀਹ ਰੁਪੈ ਕਰ ਕੇ । ਉਹ ਰੁਪੈ ਕੁਝ ਲੋਕਾਂ ਦਾ ਉਧਾਰ ਚੁਕਾ ਖ਼ਰਚ ਹੋ ਗਏ ਤੇ ਕੁਝ ਘਰ ਦਾ ਆਟਾ ਦਾਲ ਤੋਰਨ ਵਿਚ | ਜੂਨ ਦੀ ਤਨਖ਼ਾਹ ਦੇ ਨੂੰ ਜੁਲਾਈ ਦੇ ਪਹਿਲੇ ਹਫਤੇ ਮਿਲ ਗਈ । ਉਸ ਨਾਲ ਉਸ ਨੇ ਕੁਝ ਘਰ ਦਾ ਲਈ ਚੀਜ਼ਾਂ ਵਸਤਾਂ ਲੈ ਆਂਦੀਆਂ, ਤੀਹ ਰੁਪੈ ਮਕਾਨ ਦਾ ਕਰਾਇਆ ਦੇ ਦਿੱਤਾ | ਬਾਕੀ ਉਸ ਕੋਲ ਸੌ ਰੁਪ ਰਹਿ ਗਏ, ਜਿਸ ਨਾਲ ਉਸ ਨੇ ਵੀਹ ਤਾਰੀਖ ਤਕ ਗੁਜ਼ਾਰਾ ਵੀ ਕਰਨਾ ਸੀ ਤੇ ਛੁਟੀਆਂ ਵੀ ਲੰਘਾਉਣੀਆਂ ਸ਼ਨ, ਛੁਟੀਆਂ ਗਰਮੀ ਦੀਆਂ ਮਹੀਨਿਆਂ ਦੀਆਂ, ਪਹਾੜ ਜਿਡੀਆਂ ਲੰਮੀਆਂ ਛੁੱਟੀਆਂ ।
ਛੁਟੀਆਂ ਹੋਣ ਤੋਂ ਦੋ ਦਿਨ ਪਹਿਲੋਂ ਸਟਾਫ ਨੇ ਪ੍ਰਿੰਸੀਪਲ ਕੌਲ ਜੁਲਾਈ ਤਨਖ਼ਾਹ ਲਈ ਬਿਨੇ ਕੀਤੀ ਤੇ ਛੁਟੀਆਂ ਗੁਜ਼ਾਰਨ ਲਈ ਵੱਡਾ ਕਾਰਨ ਦਿੱਤਾ | ਪਰ ਪ੍ਰਿੰਸੀਪਲ ਨੇ 'ਰੁਪਿਆ ਹੈ ਨਹੀਂ, ਲਿਆਵਾਂ ਕਿਥੋਂ ?' ਆਖ ਕੇ ਸਟਾਫ ਨੂੰ ਮਗਰੋਂ ਲਾਹਿਆ ।
ਕਾਲਜ ਬੰਦ ਹੋ ਗਿਆ | ਉਹ ਕਿਧਰੇ ਜਾਣ ਬਾਰੇ ਆਪਣੀ ਪਤਾ ਸਲਾਹ ਕਰਦਾ ਰਿਹਾ | ਸਲਾਹ ਹੁੰਦੀ ਹੁੰਦੀ ਪੰਝੀ ਤਾਰੀਖ ਆ ਗਈ ।

૧૧ર