ਪੰਨਾ:ਹਾਏ ਕੁਰਸੀ.pdf/128

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈਸੀ ਤਾਂ ਉਸ ਦਾ ਧਿਆਨ ਆਪਣੇ ਭੜਕੀਲੇ ਕਪੜਿਆਂ ਵਲ ਹੁੰਦਾ ਸੀ ਜੋ ਕਜਵੇਂ ਘਟ ਹੁੰਦੇ ਸਨ ਤੇ ਫਬਵੇਂ ਵਧੇਰੇ । ਨਿਰਮਲ ਇਹਨਾਂ ਖਿਆਲਾਂ ਵਿਚ ਗ਼ਰਕ ਸੀ, ਜੋ ਉਸ ਦੇ ਨੌਕਰ ਨੇ ਰੋਟੀ ਖਾਣ ਲਈ ਕਹਿ ਕੇ ਉਸ ਨੂੰ ਉਸ ਦੇ ਸੁਪਨਿਆਂ ਵਿਚੋਂ ਆਣ ਕਢਿਆ | ਫ਼ਜ਼ਲ ਹੁਸੈਨ ਨੂੰ ਉਥੋਂ ਗਿਆਂ ਚਿਰ ਹੋ ਚੁਕਾ ਸੀ । ਨਿਰਮਲ ਨੇ ਰੋਟੀ ਖਾਧੀ ਤੇ ਫੇਰ ਬਾਰੀ ਅਗੇ ਆ ਖਲੋਤਾ । ਉਹ ਬਾਹਰ ਦਾ ਨਜ਼ਾਰਾ ਤਕਦਾ ਰਿਹਾ ਤੇ ਸੋਚਦਾ ਰਿਹਾ ਸਵੇਰ ਵਾਲੀਆਂ ਗੱਲਾਂ, ਜਿਨ੍ਹਾਂ ਨੇ ਉਸ ਦੇ ਮਨ ਵਿਚ ਉਦਾਸੀਨਤਾ ਪੈਦਾ ਕਰ ਦਿੱਤੀ ਸੀ ।
ਨਿਰਮਲ ਉਥੇ ਖਲੋਤਾ ਰਿਹਾ ਤੇ ਸੋਚਦਾ ਰਿਹਾ | ਕੰਧ ਨਾਲ ਲਗੀ ਘੜੀ ਨੇ ਯਾਰਾਂ ਵਜਾਏ । ਨਿਰਮਲ ਨੇ ਚੋਂਕ ਕੇ ਘੜੀ ਵਲ ਵੇਖਿਆ ਤੇ ਫੇਰ ਬਾਹਰ ਵੇਖਣਾ ਸ਼ੁਰੂ ਕਰ ਦਿੱਤਾ । ਬਾਹਰ ਚੰਨ ਦੀ ਚਾਨਣੀ ਚਾਂਦੀ ਸਮਾਨ ਖਿਲਰੀ ਹੋਈ ਸੀ । ਉਸ ਦੇ ਆਪਣੇ ਬਗ਼ੀਚੇ ਵਿਚ ਦੀ ਵਗਦੀ ਪੌਣ ਬਗ਼ੀਚੇ ਵਿਚਲੇ ਬੂਟਿਆਂ ਨਾਲ ਖੇਡ ਰਹੀ ਸੀ । ਰਾਤ ਦੀ ਰਾਣੀ ਤੇ ਹੋਰ ਫੁਲਾਂ ਦੀ ਮਿੱਠੀ ਸੁਗੰਧੀ ਆ ਰਹੀ ਸੀ ਉਸ ਵਲ, ਪੌਣ ਦੇ ਪਰਾਂ ਤੇ ਉਡ ਕੇ |
ਨਿਰਮਲ ਇਸ ਰਸ ਨੂੰ ਮਾਨ ਰਿਹਾ ਸੀ ਤੇ ਸੋਚ ਰਿਹਾ ਸੀ ਕਿ ਇਸ ਸਮੇਂ ਕੋਈ ਮਲੂਕ ਜਹੀ, ਪ੍ਰੇਮ ਸਨੇਹੀ ਜਿੰਦੜੀ ਉਸ ਕੋਲ ਹੁੰਦੀ, ਉਸ ਦੀਆਂ ਅੱਖਾਂ ਨਾਲ ਤਕਦੀ ਤੇ ਇਸ ਦ੍ਰਿਸ਼ ਨੂੰ ਤੇ ਉਸ ਦੇ ਮਨ ਨਾਲ ਮਾਣਦੀ ਇਸਦੀ ਖੁਸ਼ੀ ਨੂੰ । ਕੋਈ ਹੁੰਦਾ ਪਿਆਰ ਨਾਲ ਭਰੇ ਹੋਏ ਦਿਲ ਦਾ ਮਾਲਕ, ਜੋ ਦਿਲ ਨਾਲ ਦਿਲ ਲਾ ਦਿਲ ਦੀ ਧੜਕਣ ਨੂੰ ਸੁਣਦਾ-ਸੁਣਦਾ ਤੇ ਸਮਝਦਾ । ਜਿਸ ਦੀਆਂ ਅੱਖਾਂ ਇਕ ਖ਼ਾਸ ਕਿਸਮ ਦਾ ਸੁਨੇਹਾ ਦੇਂਦੀਆਂ । ਉਹੋ ਸੁਨੇਹਾ ਜੋ ਦਿਲ ਤੇ ਦਿਮਾਗ਼ ਵਿਚ ਇਕ ਖ਼ਾਸ ਕਿਸਮ ਦੀ ਝੁਣਝਣੀ ਜਹੀ ਛੇੜ ਦੇਂਦਾ ਹੈ ਉਸੇ ਦਿਲ ਵਿਚ ਜੋ ਇਸ ਵੇਲੇ ਧਕ ਧਕ ਕਰ ਰਿਹਾ ਸੀ । ਘੜੀ ਦੇ ਪੈਂਡੂਲਮ ਦੀ ਤਰ੍ਹਾਂ ।
ਨਿਰਮਲ ਦੀ ਸੋਚ ਜਾਰੀ ਸੀ, 'ਕੀ ਇਸ ਉਮਰ ਵਿਚ ਦੁਨੀਆਂ ਉਸ ਨਾਲ ਨਾਲ ਬੇਇਨਸਾਫ਼ੀ ਨਹੀਂ ਸੀ ਕਰ ਰਹੀ ? ਕੀ ਦੁਨੀਆਂ ਉਸ ਨੂੰ ਮਜਬੂਰ ਨਹੀਂ ਸੀ ਕਰ ਰਹੀ ਜੋ ਉਹ ਆਪਣੇ ਰਾਹ ਤੋਂ ਪਛੜ ਜਾਏ ?'
‘ਸਾਹਿਬ ਜੀ, ਕੋਈ ਔਰਤ ਆਪ ਨੂੰ ਮਿਲਣਾ ਚਾਹੁੰਦੀ ਹੈ ।' ਨੌਕਰ ਨੇ ਆ ਕੇ ਆਖਿਆ ।

૧૨૬