ਪੰਨਾ:ਹਾਏ ਕੁਰਸੀ.pdf/17

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਨੌਕਰ ਹੋਣ ਪਿਛੋਂ ਸ਼ੀਘਰ ਹੀ ਉਸ ਦਾ ਵਿਆਹ ਕਰ ਕੇ ਉਸ ਦੇ ਮਾਪਿਆਂ ਆਪਣੇ ਗਲੋਂ ਉਸ ਦਾ ਭਾਰ ਲਾਹਿਆ। ਉਹ ਨੌਕਰੀ ਕਰਦਾ ਰਿਹਾ ਤੇ ਬਚੇ ਪੈਦਾ ਹੁੰਦੇ ਰਹੇ। ਮੁਲਕ ਦੀ ਵੰਡ ਹੋਣ ਤਕ ਉਸ ਦੇ ਘਰ ਤਿੰਨ ਬੱਚੇ ਹੋ ਗਏ ਸਨ। ਵੰਡ ਹੋ ਜਾਣ ਪਿਛੋਂ ਉਹ ਦਿਲੀ ਆ ਗਿਆ। ਇਥੇ ਆ ਕੇ ਉਸ ਦੇ ਘਰ ਤਿੰਨ ਬੱਚੇ ਹੋਰ ਹੋਏ।ਇਕ ਬੱਚਾ ਮਰ ਗਿਆ,ਹੁਣ ਉਹ ਸੁਖ ਨਾਲ ਤਿੰਨਾਂ ਮੁੰਡਿਆਂ ਤੇ ਦੋ ਕੁੜੀਆਂ ਦਾ ਪਿਉ ਸੀ।

ਕੁਦਰਤ ਨੇ ਬੱਚੇ ਤੇ ਵਧਾ ਦਿਤੇ,ਪਰ ਰੇਲ ਦੇ ਅਫ਼ਸਰਾਂ ਜਾਂ ਗੌਰਮਿੰਟ ਨੇ ਉਸ ਦੀ ਤਨਖਾਹ ਵਿਚ ਵਾਧਾ ਨਾ ਕੀਤਾ। ਸਟ੍ਰਾਈਕਾਂ ਵੀ ਹੋਈਆਂ,ਕਮੇਟੀਆਂ ਵੀ ਬੈਠੀਆਂ। ਉਸ ਦੀ ਤਨਖਾਹ ਨਵੇਂ ਬਣੇ ਗਰੇਡਾਂ ਮੁਤਾਬਕ ਅੱਸੀ ਰੁਪਏ ਹੋ ਗਈ,ਪਰ ਇਹ ਅੱਸੀ ਰੁਪਏ ਮਹਿੰਗਾਈ ਅਲਾਉਂਸ ਨਾਲ ਰਲ ਕੇ ਤੇ ਮਕਾਨ ਦੇ ਕਿਰਾਏ ਦੀ ਕਾਟ ਤੇ ਹੋਰ ਕਾਟਾਂ ਕਟਵਾ ਕੇ ਉਸ ਦੇ ਛਿਆਂ ਜੀਆਂ ਲਈ ਪੂਰੇ ਨਾ ਹੁੰਦੇ। ਉਸ ਨੂੰ ਸਭ ਕੁਝ ਰਲਾ ਕੇ ਤੇ ਕਟ ਕਟਾ ਕੇ ਮਸਾਂ ਇਕ ਸੌ ਅਠ ਦਸ ਰੁਪਏ ਮਿਲਦੇ।

ਮੁਲਕੀ ਵੰਡ ਹੋਣ ਤੋਂ ਪਹਿਲਾਂ ਤੇ ਪਿਛੋਂ ਉਹ ਬਾਊਆਂ ਵਾਲੇ ਸਾਰੇ ਕਾਰੇ ਕਰਦਾ ਰਿਹਾ। ਲੋਕਾਂ ਦਾ ਕੰਮ ਵੀ ਕਰਦਾ ਤੇ ਇਸ ਦਾ ਇਵਜ਼ਾਨਾ ਉਸ ਦੀ ਤਨਖ਼ਾਹ ਨਾਲੋਂ ਵਧ ਜਾਂਦਾ।ਉਸ ਦੀ ਗੁਜ਼ਰ ਚੰਗੀ ਹੁੰਦੀ ਸੀ। ਉਸ ਦੇ ਬੱਚੇ ਤੇ ਉਸ ਦੀ ਪਤਨੀ ਰਾਮ ਪਿਆਰੀ ਉਸ ਨਾਲ ਖੁਸ਼ ਸਨ। ਉਹਨਾਂ ਦੀਆਂ ਸਭ ਲੋੜਾਂ,ਸਾਰੀਆਂ ਖਾਹਸ਼ਾਂ ਪੂਰੀਆਂ ਹੋ ਰਹੀਆਂ ਸਨ।ਉਸ ਨੇ ਆਪਣੀ ਬੈਠਕ ਬੜੇ ਵਧੀਆ ਤਰੀਕੇ ਨਾਲ ਸਜਾਈ ਹੋਈ ਸੀ।ਚੰਗੇ ਤੋਂ ਚੰਗਾ,ਵਧੀਆ ਤੋਂ ਵਧੀਆ ਸਾਮਾਨ ਉਸ ਦੇ ਘਰ ਸੀ।ਬੈਠਕ ਵਿਚ ਰੇਡੀਓ ਗਰਾਮ ਪਿਆ ਸੋਹਣਾ ਲਗਦਾ ਸੀ। ਕਸ਼ਮੀਰੀ ਕਾਲੀਨ,ਸੋਫੇ ਸੈੱਟ ਆਦਿ ਨੇ ਬੈਠਕ ਨੂੰ ਇਕ ਅਮੀਰ ਦੀ ਬੈਠਕ ਦਾ ਰੂਪ ਦਿਤਾ ਹੋਇਆ ਸੀ।

ਫਿਰ ਇਕ ਦਿਨ,ਜਦ ਕਿ ਆਜ਼ਾਦੀ ਦੇ ਦਿਨ ਦੀ ਦਫਤਰ ਤੇ ਸਾਰੀ ਦਿੱਲੀ ਵਿਚ ਛੁਟੀ ਸੀ,ਉਹ ਲਾਲ ਕਿਲ੍ਹੇ ਆਜ਼ਾਦੀ ਦੇ ਦਿਨ ਦਾ ਮੇਲਾ ਵੇਖਣ ਗਿਆ। ਪ੍ਰਧਾਨ ਮੰਤਰੀ ਜੀ ਦੀ ਤਕਰੀਰ ਉਸ ਨੇ ਚੰਗੀ ਤਰ੍ਹਾਂ ਸੁਣੀ ਤੇ ਉਹਨਾਂ ਦੀ ਤਕਰੀਰ ਦੇ ਇਹਨਾਂ ਬੋਲਾਂ ਨੇ ਉਸ ਦੇ ਮਨ ਨੂੰ ਇਕ ਖਾਸ ਧੂ ਜਹੀ ਪਾਈ। ਤਕਰੀਰ ਦੇ ਬੋਲ

੧੩