ਪੰਨਾ:ਹਾਏ ਕੁਰਸੀ.pdf/26

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਰਾਗੀ ਇਤਨੇ ਵਿਚ ਇਕ ਸ਼ਬਦ ਦਾ ਭੋਗ ਪਾ ਲੈਂਦੇ, ਪਰ ਉਸ ਦਾ ਸਿਰ ਫਰਸ਼ ਤੋਂ ਉੱਚਾ ਨਾ ਹੁੰਦਾ।

ਸਿਆਣੇ ਆਖਦੇ ਹਨ, ਕਿ ਮੰਦਰ, ਗੁਰਦਵਾਰੇ ਤੇ ਹਸਪਤਾਲ ਨੌਜਵਾਨਾਂ ਲਈ ਖ਼ਤਰਨਾਕ ਥਾਂ ਹਨ। ਇਹਨਾਂ ਥਾਵਾਂ ਤੇ ਜਾਣ ਲਗਿਆਂ ਜਿਤਨਾ ਸੰਕੋਚ ਕੀਤਾ ਜਾਵੇ, ਉਤਨਾਂ ਹੀ ਚੰਗਾ ਹੈ। ਮੈਂ ਇਸ ਗਲ ਨੂੰ ਨਹੀਂ ਸੀ ਮੰਨਿਆ ਕਰਦਾ, ਪਰ ਆਪਣੇ ਆਪ ਨੂੰ ਉਸ ਯੁਵਤੀ ਵਿਚ ਵਧੇਰੇ ਦਿਲਚਸਪੀ ਲੈਂਦਾ ਤੇ ਉਸ ਨੂੰ ਇਸ ਦਿਲਚਸਪੀ ਨਾਲ ਪ੍ਰਭਾਵਤ ਹੁੰਦਾ ਵੇਖ ਕੇ, ਇਸ ਗਲ ਦੀ ਸਚਾਈ ਨੂੰ ਮੰਨਣ ਤੋਂ ਇਨਕਾਰ ਨਾ ਕਰ ਸਕਿਆ। ਮੈਂ ਨ੍ਰਿਸੰਦੇਹ ਹੋਰਨਾਂ ਨੌਜਵਾਨਾਂ ਨੂੰ, ਦੀਰਘ ਦਰਿਸ਼ਟੀ ਨਾਲ ਵਿਚਾਰ ਕਰ ਕੇ, ਚਿਤਾਵਨੀ ਦੇਣਾ ਚਾਹੁੰਦਾ ਹਾਂ ਕਿ ਇਹ ਬਾਵਾ ਉਹਨਾਂ ਲਈ ਖਤਰੇ ਤੋਂ ਖਾਲੀ ਨਹੀਂ।

ਮੈਂ ਰੋਜ਼ ਦਰਬਾਰ ਸਾਹਿਬ ਜਾਂਦਾ ਰਿਹਾ, ਉਹ ਰੋਜ਼ ਮਥਾ ਟੇਕਦੀ ਰਹੀ, ਮੈਂ ਰੋਜ਼ ਉਸ ਵਲ ਵੇਖਦਾ ਰਿਹਾ, ਉਹ ਵਧੇਰੇ ਤੋਂ ਵਧੇਰੇ ਮੇਰੇ ਵਲ ਖਿਚੀਦੀ ਗਈ ਮੈਂ ਦਰਬਾਰ ਸਾਹਿਬ ਦੇ ਕਿਵਾੜ ਖੁਲਣ ਦੇ ਸਮੇਂ ਤੋਂ ਲੈ ਕੇ ਉਸ ਦੇ ਆਉਣ ਤਕੇ ਤਾਂ ਅਰਸ਼ੀ ਕੀਰਤਨ ਤੇ ਗੁਰਬਾਣੀ ਦਾ ਚੰਗਾ ਰਸ ਮਾਣਦਾ ਪਰ ਜਿਸ ਵੇਲੇ ਉਸ ਦੇ ਆ ਦਾ ਸਮਾਂ ਆਉਂਦਾ, ਮੇਰੀ ਬਿਰਤੀ ਸੁਤੇ ਸਿੱਧ ਉਖੜ ਜਾਂਦੀ। ਉਹ ਆਉਂਦੀ,ਜਿਵੇਂ ਮੋਰਨੀ ਪੈਲਾਂ ਪਾਉਂਦੀ ਆਉਂਦੀ ਹੋਵੇ, ਸਾਰੇ ਬ੍ਰਹਿਮੰਡ ਵਿਚ ਸੰਗੀਤ ਫੈਲ ਜਾਂਦਾ ਇਸ ਸੰਗੀਤ ਕਰ ਕੇ ਬ੍ਰਹਿਮੰਡ ਦਾ ਜ਼ੱੱਰਾ ਜ਼ੱਰਾ ਨਚ ਉਠਦਾ। ਉਹ ਮਹਾਰਾਜਾ ਅਗੇ ਪੈਸੇ ਤੇ ਫੁਲਾਂ ਦੀ ਭੇਂਟ ਰਖਦੀ, ਮਥਾ ਟੇਕਦੀ ਤੇ ਮਹਾਰਾਣੀਆਂ ਵਰਗੀ ਸ਼ਾਨ ਨਾਲ ਸੰਗਤ ਤੇ ਇਕ ਨਜ਼ਰ ਸੁਟਦੀ ਤੇ ਜਿਥੇ ਥਾਂ ਮਿਲਦੀ, ਉਥੇ ਜਾ ਬੈਠਦੀ।

ਮੇਰੀਆਂ ਲਿਖੀਆਂ ਗੱਲਾਂ ਕਈਆਂ ਨੂੰ ਪਸੰਦ ਨਹੀਂ ਹੋਣਗੀਆਂ ਤੇ ਇਹਨਾਂ ਤੇ ਮੂੰਹ ਵਟਣਗੇ, ਪਰ ਮੈਂ ਕੋਈ ਗੁਨਾਹ ਨਹੀਂ ਕਰ ਰਿਹਾ, ਆਪਣੇ ਦਿਲੀ ਹਾਵ ਭਾਵ ਦਸ ਰਿਹਾ ਹਾਂ ਤੇ ਇਹ ਦੱਸਣ ਵਿਚ ਕੋਈ ਸੰਕੋਚ ਨਹੀਂ ਮਹਿਸੂਸ ਕਰਨਾ ਚਾਹੁੰਦਾ। ਮੈਂ ਜੀਵਨ ਨੂੰ ਜੀਵਨ ਸਮਝਦਾ ਹਾਂ, ਪਖੰਡ ਨਹੀਂ। ਜੀਵਨ ਕਮਜ਼ੋਰੀਆਂ ਵੀ ਹਨ ਤੇ ਚੰਗੀਆਂ ਗੱਲਾਂ ਵੀ। ਇਹੋ ਜਿਹਾ ਹਾਲੀ ਤਕ ਕੋਈ ਸੰਪੂਰਨ ਜੀਵਨ ਨਹੀਂ ਹੋਇਆ, ਜਿਸ ਵਿਚ ਤਰੁੱਟੀਆਂ ਨਾ ਹੋਣ, ਹਾਂ ਉਹਨਾਂ ਕੰਮਜ਼ੋਰੀਆਂ ਨੂੰ

੨੨