ਪੰਨਾ:ਹਾਏ ਕੁਰਸੀ.pdf/31

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਸੀਂ ਦੋਵੇਂ ਸੰਤੋਖਸਰ ਦੀ ਪ੍ਰਕਰਮਾਂ ਕਰਨ ਦਲੇ ਗਏ। ਪ੍ਰਕਰਮਾਂ ਇਕ ਵਾਰੀ ਕੀਤੀ, ਦੋ ਵਾਰੀ ਕੀਤੀ ਤੇ ਤਿੰਨ ਵਾਰੀ ਵੀ ਕੀਤੀ। ਮੈਂ ਆਪਣਾ ਪਿਆਰ ਸੁਨੇਹਾ ਉਸ ਨੂੰ ਦਿੱਤਾ। ਉਸ ਨੇ ਮੇਰਾ ਸੁਨੇਹਾ ਸਵੀਕਾਰ ਕਰਦੇ ਹੋਏ ਆਪਣਾ ਦਿਲ ਮੇਰੇ ਅਗੇ ਫਰੋਲ ਕੇ ਰੱਖ ਦਿੱਤਾ। ਅਸੀਂ ਇਕ ਦੂਜੇ ਦੇ ਨੇੜੇ ਹੋ ਚੁਕੇ ਸਾਂ ਤੇ ਇਕ ਦੁਜੇ ਦਾ ਪਿਆਰ ਆਪਣੀਆਂ ਹਿੱਕਾਂ ਅੰਦਰ ਲੁਕੋ ਰਖਣ ਦੇ ਇਕਰਾਰ ਕਰ ਕੇ ਅਸੀਂ ਵਿਛੜ ਗਏ। ਮੇਰਾ ਮਨ ਉਸ ਤੋਂ ਵਿਛੜ ਕੇ ਨਿਮੋਝੂਣਾ ਹੋ ਗਿਆ ਸੀ, ਉਸ ਦੀ ਹਾਲਤ ਠੀਕ ਉਸ ਸੂਰਜ ਮੁਖੀ ਫੁਲ ਦੀ ਤਰ੍ਹਾਂ ਸੀ, ਜੋ ਸੂਰਜ ਦੀਆਂ ਰਿਸ਼ਮਾਂ ਨੂੰ ਜਾਂਦਾ ਵੇਖ ਕੇ ਕੁਮਲਾ ਜਾਵੇ।

ਹੁਣ ਅਸੀਂ ਰੇਂਜ਼ ਮਿਲਦੇ, ਸੰਤੋਖਸਰ ਦੀ ਪ੍ਰਕਰਮਾਂ ਵਿਚ। ਮੇਰਾ ਦਿਲ ਰੂਪੀ ਸੂਰਜ ਮੁਖੀ ਫੁਲ, ਉਸ ਦੇ ਸੂਰਜ ਰੂਪੀ ਸੁੰਦਰ ਮੁਖੜੇ ਨੂੰ ਵੇਖਣ ਲਈ ਤਾਂਘਦਾ ਰਹਿੰਦਾ, ਲੋਚਦਾ ਰਹਿੰਦਾ। ਸਾਡਾ ਪਿਆਰ ਵਧਦਾ ਗਿਆ। ਉਸ ਨੇ ਮੇਰੀ ਆਤਮਾ ਅੰਦਰ ਵੇਖਿਆ, ਮੈਂ ਉਸ ਦੀ ਆਤਮਾ ਅੰਦਰ ਝਾਤ ਮਾਰੀ ਸਾਡਾ ਪਿਆਰ ਇਕ ਦੂਜੇ ਲਈ ਅਮੁਕਵਾਂ ਤੇ ਅਮਿਟਵਾਂ ਹੋ ਚੁੱਕਾ ਸੀ। ਉਹ ਮੇਰੀ ਸੀ, ਮੈਂ ਉਸ ਦਾ ਸਾਂ। ਇਕ ਨੂੰ ਦੁਜੇ ਬਿਨਾਂ ਚੈਣ ਨਹੀਂ ਸੀ ਆ ਰਿਹਾ। ਉਹ ਚੰਦ ਸੀ, ਮੈਂ ਚਕੋਰ ਸਾਂ। ਉਹ ਸਵਾਂਤੀ ਬੂੰਦ ਤੇ ਮੈਂ ਪਪੀਹਾ। ਉਹ ਦੀਵਾ ਸੀ, ਮੈਂ ਉਹ ਪਤੰਗਾ, ਜੋ ਦੀਵੇ ਤੋਂ ਸੜ ਮਰਨਾ ਆਪਣੀ ਸ਼ਾਨ ਤੇ ਇੱਜ਼ਤ ਅਨੁਭਵ ਕਰਦਾ ਹੋਵੇ। ਉਸ ਦੇ ਬੱਚੇ ਮੇਰੇ ਬੱਚੇ ਸਨ, ਉਸਦਾ ਸਭ ਕੁਝ ਹੀ ਮੇਰਾ ਸੀ, ਮੈਂ ਉਸ ਦਾ ਸਾਂ, ਨਿਰੋਲ ਉਸ ਦਾ। ਮੈਂ ਉਸ ਦੇ ਪਿਆਰ ਵਿਚ ਖੀਵਾ ਹੋ ਕੇ ਸਤਵੇਂ ਅਸਮਾਨ ਤੇ ਉਡ ਰਿਹਾ ਸਾਂ, ਠੀਕ ਉਸ ਬੈਲੂਣ ਦੀ ਨਿਆਈਂ ਜਿਸ ਅੰਦਰ ਹਾਈਡਰੋਜਨ ਭਰੀ ਹੋਵੇ ਤੇ ਜੋ ਉੱਚਾ ਹੀ ਉੱਚਾ ਉਡਣਾ ਆਪਣਾ ਮੁਖ ਕਰਤੱਵ ਸਮਝਦਾ ਹੋਵੇ।

ਅਸੀਂ ਇਕ ਦੂਜੇ ਨੂੰ ਮਿਲਦੇ ਰਹੇ। ਸੰਤੋਖਬਰ ਮਿਲੇ, ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵਿਚ ਮਿਲੇ, ਉਸ ਦੇ ਘਰ ਮਿਲੇ, ਅਕਾਲ ਤਖ਼ਤ ਮਿਲਦੇ ਰਹੇ। ਸਾਡਾ ਪਿਆਰ ਦਿਨ ਪ੍ਰਤੀ ਦਿਨ ਵਧਦਾ ਗਿਆ। ਮੈਂ ਉਸ ਦੀ ਟੋਰ ਤੋਂ, ਬੋਲਾਂ ਤੋਂ ਤੇ ਹਰ ਅਦਾ ਤੋਂ ਵਾਰਨੇ ਜਾਂਦਾ ਸੀ। ਉਹ ਮੈਨੂੰ ਮਿਲ ਕੇ ਤੇ ਪਿਆਰ ਕਰ ਕੇ ਖੁਸ਼ੀ ਅਨੁਭਵ ਕਰਦੀ ਸੀ । ਇਕ ਦਿਨ ਅਸੀਂ ਸੰਤੋਖਸਰ ਮਿਲੇ | ਸਰਦੀ ਬੜੀ ਸੀ, ਝਖੜ ਤੇ ਵਾ

੨੭