ਪੰਨਾ:ਹਾਏ ਕੁਰਸੀ.pdf/32

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਚਲ ਰਹੀ ਸੀ। ਉਸ ਦੇ ਪਿਆਰ ਵਿਚ ਖੀਵਾ ਹੋ ਕੇ ਉਸ ਦਿਨ ਜੀਅ ਕੀਤਾ, ਉਸ ਨੂੰ ਸਾਹਮਣੇ ਬਿਠਾ ਕੇ ਪੂਜਾ ਕਰਾਂ। ਇਕ ਪੁਜਾਰੀ ਲਈ ਆਪਣੇ ਪੂਜਯ ਦੀ ਪੂਜਾ ਕਰਨਾ ਜਾਇਜ਼ ਹੈ। ਇਕ ਚਬੂਤਰੇ ਤੇ ਉਸ ਨੂੰ ਖਲਾਰ ਕੇ ਜਦ ਮੈਂ ਉਸ ਅਗੇ ਆਪਣੀ ਮਨੋ-ਕਾਮਨਾ ਪੂਗਟ ਕੀਤੀ, ਤਾਂ ਪਿਆਰ ਵਿਚ ਬਹਬਲ ਹੋ ਕੇ ਉਹ ਗੋਡਿਆਂ ਭਾਰ ਹੋ ਕੇ ਮੇਰੇ ਪੈਰਾਂ ਤੇ ਢਹਿ ਪਈ, ਪੈਰਾਂ ਤੇ ਮੱਥਾ ਟੇਕ ਕੇ ਉਸ ਨੇ ਮੇਰੇ ਸਾਹਮਣੇ ਆਰਤੀ ਕੀਤੀ ਤੇ ਫਿਰ ਪੈਰਾਂ ਤੇ ਮੱਥਾ ਟੇਕ ਕੇ ਉਸ ਨੇ ਪੈਰਾਂ ਨੂੰ ਚੁੰਮ ਲਿਆ। ਮੈਂ ਉਸ ਨੂੰ ਫੜ ਕੇ ਉਠਾਇਆ ਤੇ ਆਪਣੀ ਛਾਤੀ ਨਾਲ ਘੁਟ ਲਿਆ। ਉਸ ਨੇ ਮੇਰੇ ਗਲ ਨਾਲ ਚੰਬੜਦੇ ਹੋਏ ਤਰਲਾਹਟ ਸੁਰ ਵਿਚ ਕੁਕਦਿਆਂ ਆਖਿਆ, “ਮੈਨੂੰ ਛਡ ਨਾ ਜਾਇਆ ਜੇ, ਹੁਣ ਮੇਰੀ ਹਾਲਤ ਹੋਰ ਹੋ ਗਈ ਏ। ਰਾਤ ਨੂੰ ਸੌਂ ਨਹੀਂ ਸਕਦੀ, ਰੋਟੀ ਲਈ ਮੇਰੀ ਭੁੱਖ ਮਰ ਗਈ ਏ, ਕਿਸੇ ਪਾਸੇ ਮੈਨੂੰ ਆਰਾਮ ਨਹੀਂ, ਮੈਂ ਨਿਸ ਦਿਨ ਤੁਹਾਡੇ ਵਿਚ ਲੀਨ ਹੋਈ ਰਹਿੰਦੀ ਆਂ। ਜਿਸ ਦਿਨ ਤੁਹਾਨੂੰ ਵੇਖ ਨਹੀਂ ਲੈਂਦੀ, ਮਨ ਤਰਲੋ-ਮੱਛੀ ਹੁੰਦਾ ਰਹਿੰਦੈ, ਬੱਚਿਆਂ ਤੋਂ ਵਿਛੜ ਸਕਦੀ ਆਂ, ਤੁਹਾਥੋਂ ਨਹੀਂ ਵਿਛੜ ਸਕਦੀ। ਮੈਂ ਉਸ ਨੂੰ ਪਿਆਰ ਕੀਤਾ ਤੇ ਹੌਸਲਾ ਦਿੱਤਾ। ਅਸਾਂ ਦੋ ਪ੍ਰਕਰਮਾ ਕੀਤੀਆਂ ਤੇ ਜਦ ਵਿਛੜਣ ਲਗੇ ਤਾਂ ਇਕ ਦੂਜੇ ਨੂੰ ਸਤਿ ਸ੍ਰੀ ਅਕਾਲ ਕਰਦਿਆਂ ਉਸ ਦੀਆਂ ਅੱਖਾਂ ਛਲਕ ਪਈਆਂ। ਇਕ ਦੂਜੇ ਨੂੰ ਪਿਆਰ ਕਰ ਕੇ ਅਸੀਂ ਵਿਛੜੇ ਗਏ।

ਲੋਕਾਂ ਦੀਆਂ ਨਜ਼ਰਾਂ ਵਿਚ ਸਾਡਾ ਪਿਆਰ ਰੋਜ਼ ਦਾ ਰੋਜ਼ ਉਜਾਗਰ ਹੋ ਰਿਹਾ ਸੀ।ਕਈਆਂ ਤਿਖੀਆਂ ਨਜ਼ਰਾਂ ਸੂਲਾਂ ਹਾਰ ਚੁਭਦੀਆਂ ਸਨ। ਸਮਝ ਨਹੀਂ ਆਈ, ਕਿ ਪਿਆਰ ਕਰਨ ਵਾਲਿਆਂ ਨਾਲੋਂ ਵੇਖਣ ਵਾਲਿਆਂ ਨੂੰ ਕਿਉਂ ਤਕਲੀਫ ਹੁੰਦੀ ਹੈ। ਅਸੀਂ ਤਾਂ ਖੈਰ ਪਿਆਰ ਕਰਦੇ ਸਾਂ, ਪਰ ਦੁਨੀਆ ਤਾਂ ਭੈਣ ਭਰਾ "ਪੁਤਰ,ਧੀ ਪਿਉ ਨੂੰ ਕੱਠਿਆਂ ਵੇਖ ਕੇ ਸੜ ਜਾਂਦੀ ਹੈ। ਸਾਡੀ ਤਾਂ ਗੱਲ ਹੀ ਹੋਰ ਸੀ। ਇਹਨਾਂ ਚੁਭਵੀਆਂ ਅੱਖਾਂ ਤੋਂ ਬਚਣ ਲਈ ਮੈਂ ਉਸ ਨੂੰ ਬੇਨਤੀ ਕੀਤੀ ਕਿ ਅਸੀ ਸਦਾ ਲਈ ਦੁਨੀਆਂ ਵਲੋਂ ਵੀ ਇਕੱਠੇ ਹੋ ਜਾਈਏ। ਉਹ ਬੋਲੀ, "ਹਾਲੀ ਨਹੀਂ, ਦੋ ਮਹੀਨੇ ਹੋਏ ਹਨ, ਮੇਰੇ ਪਿਤਾ ਜੀ ਦੀ ਮ੍ਰਿਤੁ ਹੋਈ ਨੂੰ, ਜੇਕਰ ਮੈਂ ਹੁਣੇ ਕੁਝ ਕਰ ਲਿਆ, ਤਾਂ ਲੋਕ ਆਖਣਗੇ, ਮੈਂ ਇਹ ਕੰਮ ਕਰਨ ਲਈ, ਉਹਨਾਂ ਦੀ ਮੌਤ ਦੀ ਉਡੀਕਵਾਨ ਸਾਂ।" ਉਸ ਦੀਆਂ ਗੱਲਾਂ ਵਿਚ ਕਾਫ਼ੀ ਵਜ਼ਨ ਸੀ। ਮੈਂ ਚੁਪ

੨੮