ਪੰਨਾ:ਹਾਏ ਕੁਰਸੀ.pdf/33

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਰ ਗਿਆ।

ਉਸ ਦਾ ਨਾਂਅ ਉਪਕਾਰ ਕੌਰ ਸੀ ਤੇ ਮਾਪਿਆਂ ਦੀ ਕਲ-ਮ-ਕਲੀ ਸੰਤਾਨ ਸੀਂ ਉਸ ਦੇ ਪਿਤਾ ਜੀ ਨੂੰ ਆਮ ਕਰ ਕੇ ਮਹੰਤ ਜੀ ਸਦਿਆ ਜਾਂਦਾ ਸੀ। ਕਰਮੋਂ ਡਿਉੜੀ ਵਿਚ ਉਹਨਾਂ ਦਾ ਘਰ ਸੀ। ਮਹੰਤ ਹੁਰੀਂ ਸਵੇਰੇ ਨਾਂਅ ਲੈਣ ਵਾਲੇ ਭੱਦਰ ਪੁਰਸ਼ ਸਨ। ਅਤਿ ਮਿਠੇ, ਕੋਮਲ ਸੁਭਾ ਤੇ ਪਰਉਪਕਾਰੀ ਜੀਉੜੇ ਸਨ। ਵਰ੍ਹੇ ਦੇ ਵਰ੍ਹੇ ਮਹਾਰਾਜ ਦਾ ਜਲੂਸ ਕਢਦੇ ਸਨ ਤੇ ਪ੍ਰਭੂ ਭਗਤੀ ਤੇ ਸਿਮਰਣ ਵਿਚ ਆਪਣਾ ਜੀਵਨ ਬਤੀਤ ਕਰਦੇ ਸਨ। ਮੁਖੋਂ ਜੋ ਕਢ ਦੇਦੇ ਸਨ ਅਵੱਸ਼ ਠੀਕ ਹੁੰਦਾ ਸੀ। ਇਹੋ ਜਹੇ ਆਦਮੀ ਨੂੰ ਜੀਵਨ ਵਿਚ ਆਰਾਮ ਨਾ ਮਿਲਿਆ। ਜੇ ਕਰ ਅਰਾਮ ਮਿਲ ਜਾਂਦਾ ਤਾਂ ਸ਼ਾਇਦ ਮਹੰਤ ਜੀ ਦਾ ਜੀਵਨ ਇਸ ਪ੍ਰਕਾਰ ਦਾ ਨਾ ਹੁੰਦਾ। ਉਹਨਾਂ ਦੀ ਧਰਮ ਪਤਨੀ ਆਪਣੀ ਬੱਚੀ ਦੇ ਜੰਮਣ ਤੇ ਹੀ ਮਰ ਗਈ ਸੀ ਤੇ ਬੱਚੀ ਦੀ ਪਾਲਣਾ ਉਸ ਦੀ ਨਾਨੀ ਨੇ ਕੀਤੀ। ਉਸ ਦਾ ਵਿਆਹ ਬਾਰਾਂ ਤੇਰਾਂ ਵਰ੍ਹੇ ਦੀ ਉਮਰ ਵਿਚ ਚੀਲ ਮੰਡੀ ਦੇ ਕਿਸੇ ਭਲੇ ਪੁਰਸ਼ ਨਾਲ ਹੋਇਆ। ਦੋ ਬੱਚੇ ਪੈਦਾ ਹੋਏ, ਤਾਂ ਉਹ ਵਿਧਵਾ ਹੋ ਗਈ। ਦੋ ਤਿੰਨਾਂ ਸਾਲਾਂ ਪਿਛੋਂ ਫਿਰ ਵਿਆਹ ਹੋਇਆ ਪਰ ਤਿੰਨ ਵਰ੍ਹੇ ਵਿਆਹ ਤੋਂ ਉਪਰੰਤ ਉਸ ਦੇ ਚੀਰ ਦਾ ਸੰਧੁੂਰ ਫਿਰ ਪੂੰਝਿਆ ਗਿਆ। ਦੂਜੇ ਵਿਆਹ ਵਿਚੋਂ ਵੀ ਦੋ ਬੱਚੇ ਹੋਏ। ਹੁਣ ਉਸ ਨੂੰ ਵਿਧਵਾ ਹੋਇਆਂ ਯਾਰਾਂ ਸਾਲ ਹੋ ਗਏ ਸਨ। ਦੋਵੇਂ ਵਾਰੀ ਵਿਆਹ ਕਰਵਾ ਕੇ ਉਸ ਨੂੰ ਸੁਖ ਨਾ ਮਿਲਿਆ, ਆਪਣੇ ਦੋਹਾਂ ਪਤੀਆਂ ਨਾਲ ਲੜਾਈ ਝਗੜਾ ਰਿਹਾ। ਦੋਹਾਂ ਧਿਰਾਂ ਨੇ ਇਕ ਖਿਨ ਲਈ ਵੀ ਸੁਖ ਦਾ ਸਾਹ ਨਾ ਲਿਆ। ਉਸ ਦਾ ਪਹਿਲਾ ਦਿਉਰ ਹੁਣ ਚੀਲ ਮੰਡੀ ਵਿਚ ਹੀ ਕੋਈ ਦੁਕਾਨ ਕਰਦਾ ਸੀ। ਕਦੇ ਕਦੇ ਆਪਣੇ ਮਨ ਦੇ ਰੌਂ ਨਾਲ ਮਿਲਦਾ ਸੀ। ਮਹੰਤ ਜੀ ਦਾ ਜੀਵਨ ਇਹਨਾਂ ਤਕਲੀਫਾਂ ਵਿਚ ਨਿਖਰਦਾ ਗਿਆ, ਸ਼ੁੱਧ ਹੁੰਦਾ ਗਿਆ। ਠੀਕ ਹੈ, ਨਾ ਕੁਠਲੀ ਵਿਚ ਪੈ ਕੇ ਅਗ ਤੇ ਚੜ ਕੇ ਹੀ ਨਿਖਰਦਾ ਹੈ, ਸ਼ੁੱਧ ਹੁੰਦਾ ਹੈ। ਮਰਨ ਤੋਂ ਪਹਿਲਾ ਉਹਨਾਂ ਨੂੰ ਦੰਮੇ ਦੀ ਬੀਮਾਰੀ ਲਗੀ, ਜੋ ਉਹਨਾਂ ਦਾ ਅੰਤ ਕਰ ਗਈ। ਮਹੰਤ ਜੀ ਦੇ ਜਲੂਸ ਕਢਣ ਕਰ ਕੇ ਤੇ ਈਸ਼ਵਰ ਭਗਤ ਹੋਣ ਕਾਰਨ ਉਹਨਾਂ ਦੇ ਕਈ ਇਕ ਸ਼ਰਧਾਲੂ ਵੀ ਸਨ। ਉਹਨਾਂ ਵਿਚੋਂ ਹੀ ਇਕ ਸਜਣ ਪੁਰਨ ਜੀ ਵੀ ਸਨ। ਇਹ ਸਜਣ ਮਹੰਤ ਜੀ ਦੀ ਬੜੀ ਇਜ਼ਤ ਕਰਦੇ ਸਨ ਤੇ ਉਹਨਾਂ ਨੂੰ ਪਿਤਾ ਸਮਾਨ ਸਮਝਦੇ ਸਨ। ਉਪਕਾਰ

੨੯