ਪੰਨਾ:ਹਾਏ ਕੁਰਸੀ.pdf/34

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਇਹਨਾਂ ਨੂੰ ਭਰਾ ਆਖਦੀ ਸੀ। ਇਹ ਪੂਰਨ ਜੀ ਬੜੇ ਭਲੇ ਪੁਰਸ਼ ਸਨ, ਗੁਰੂ ਘਰ ਲਈ ਪਿਆਰ ਤੇ ਸਤਕਾਰ ਇਹਨਾਂ ਅੰਦਰ ਕੁਟ ਕੁਟ ਕੇ ਭਰਿਆ ਹੋਇਆ ਸੀ। ਮਹੰਤ ਜੀ ਦੇ ਸਵਰਗਵਾਸ ਹੋਣ ਤੋਂ ਪਿਛੋਂ ਪੂਰਨ ਜੀ ਤੇ ਉਹਨਾਂ ਦੀ ਧਰਮ ਪਤਨੀ ਨੇ ਉਪਕਾਰ ਦਾ ਖਿਆਲ ਰਖਿਆ। ਪੂਰਨ ਜੀ ਉਸ ਕੋਲ ਬਹੁਤ ਘਟ ਆਉਂਦੇ ਸਨ, ਜਦ ਆਉਂਦੇ ਵੀ ਸਨ ਤਾਂ ਉਹ ਉਹਨਾਂ ਨਾਲ ਗੱਲ ਬੜੀ ਘੱਟ ਕਰਿਆ ਕਰਦੀ ਸੀ, ਇਸ ਲਈ ਵਧੇਰੇ ਕਰ ਕੇ ਉਹਨਾਂ ਦੀ ਪਤਨੀ ਹੀ ਉਸ ਕੋਲ ਆਉਂਦੀ ਤੇ ਹਾਲ ਚਾਲ ਪੁਛ ਕੇ ਚਲੀ ਜਾਂਦੀ। ਕਦੇ ਕਦੇ ਉਹ ਵੀ ਉਹਨਾਂ ਦੇ ਘਰ ਜਾਂਦੀ ਤੇ ਘੜੀ ਦੋ ਘੜੀਆਂ ਬਹਿ ਕੇ ਚਲੀ ਆਉਂਦੀ।

ਦੁਨੀਆਂ ਵਿਚ ਔਰਤ ਲਈ ਵੱਡੀ ਤੋਂ ਵੱਡੀ ਲਾਹਨਤ ਵਿਧਵਾ-ਪਣ ਹੈ, ਖ਼ਾਸ ਕਰ ਕੇ ਜਦ ਉਮਰ ਛੋਟੀ ਹੋਵੇ। ਇਸ ਅਵਸਥਾ ਵਿਚ ਵਿਧਵਾ ਕਿਸ ਨਾਲ ਗਲ ਕਰੇ ਤਦ ਭੈੜੀ ਨਾ ਕਰੇ ਤਦ ਬੁਰੀ। ਮਨ ਦੇ ਖਿਆਲ ਦੂਜੇ ਅਗੇ ਪ੍ਰਗਟ ਕਰ ਦੇਣ ਨਾਲ ਅੰਦਰ ਦਾ ਮੁਆਦ ਬਾਹਰ ਨਿਕਲ ਜਾਂਦਾ ਹੈ, ਨਾ ਨਿਕਲੇ ਤਾਂ ਅੰਦਰੇ ਅੰਦਰ ਪੱਕ ਕੇ ਹਾਨੀਕਾਰਕ ਹੋ ਜਾਂਦਾ ਹੈ। ਫਿਰ ਬੱਚਿਆਂ ਦੀ ਪਾਲਣਾ ਦਾ ਵੀ ਭਾਰ ਵਿਧਵਾ ਤੇ ਆ ਪਏ ਤਾਂ ਉਸ ਦਾ ਨਾਜ਼ਕ ਸਰੀਰ ਝੰਵ ਜਾਂਦਾ ਹੈ। ਵਕਤ ਤੋਂ ਪਹਿਲਾਂ ਬੁਢੇਪਾ ਆ ਕੇ ਕਈ ਰੰਗ ਲਾ ਦੇਂਦਾ ਹੈ। ਵਿਧਵਾ ਲਈ ਚਾਰੇ ਪਾਸੇ ਫਿਕਰ ਹੀ ਫਿਕਰ ਹੈਣ। ਪਰ ਉਸ ਲਈ ਸਥਾਨਕ ਕਮੇਟੀ ਨੇ ਮਹੰਤ ਜੀ ਦੇ ਜੀਵਨ ਤੋਂ ਪ੍ਰਭਾਵਤ ਹੋ ਕੇ ਰਹਿਣ ਨੂੰ ਦੋ ਕਮਰੇ ਦਿੱਤੇ ਹੋਏ ਸਨ ਤੇ ਪੰਝੀ ਤੀਹ ਰੁਪੈ ਮਦਦ ਵਜੋਂ ਦੇਣੇ ਸਵੀਕਾਰ ਕੀਤੇ ਹੋਏ ਸਨ ਪਰ ਇਸ ਪ੍ਰਕਾਰ ਦੀ ਮਦਦ ਨਾਲ ਜਿਥੇ ਵਿਧਵਾ ਦੀ ਤਕਲੀਫ ਕੁਝ, ਐਵੇਂ ਨਾ ਮਾਤਰ ਘਟ ਜਾਂਦੀ ਹੈ, ਉਥੇ ਦੁਖ ਉਵੇਂ ਦੇ ਉਵੇਂ ਹੀ ਰਹਿੰਦੇ ਹਨ। ਇਸ ਹਾਲਤ ਵਿੱਚ ਉਪਕਾਰ ਜੀ ਦਾ ਸੁਖ ਦੀ ਭਾਲ ਕਰਨਾ ਕੁਦਰਤੀ ਸੀ । ਉਹ ਮੈਨੂੰ ਜਦ ਵੀ ਮਿਲਦੀ ਪਹਿਲੀ ਗਲ ਇਹ ਹੀ ਕਰਦੀ, "ਜੀਉ ਜੀ, ਮੈਨੂੰ ਸੁਖ ਦਿਉਗੇ,"ਨ੍ਰਿਸੰਦੇਹ।" ਮੈਂ ਉਤਰ ਦੇਂਦਾ। ਮੇਰਾ ਉੱਤਰ ਸੁਣ ਕੇ ਉਹ ਮੇਰੇ ਵਲ ਵੇਖਦੀ, ਮਾਨੋਂ ਮੇਰੇ ਚਿਹਰੇ ਤੋਂ ਕੁਝ ਪੜ੍ਹਣ ਦਾ ਜਤਨ ਕਰ ਰਹੀ ਹੋਵੇ, ਫਿਰ ਮੇਰੀ ਅੱਖੀਆਂ ਵਿਚ ਅਖੀਆ ਗਡ ਕੇ ਝਾਕਦੀ ਤੇ ਛਿੰਨ ਭਰ ਪਿਛੋਂ ਮੇਰੇ ਗਲ ਵਿਚ ਬਾਹਾਂ ਪਾ ਕੇ ਮੈਨੂੰ ਚੰਬੜ ਜਾਂਦੀ, ਮੈਂ ਉਸ ਨੂੰ ਆਪਣੇ ਨਾਲ ਘੁਟ ਲੈਂਦਾ, ਅਸੀਂ ਇਕ ਦੂਜੇ ਨਾਲ ਪਿਆਰ

੩੦