ਪੰਨਾ:ਹਾਏ ਕੁਰਸੀ.pdf/37

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੀਬੀ ਨਾਲ ਸੀ। ਉਸ ਦੇ ਬਚਿਆਂ ਨੂੰ ਸਾਡੇ ਪਿਆਰ ਦਾ ਪਤਾ ਸੀ। ਵਿਆਹੀ ਹੋਈ ਬੀਬੀ ਨਾਲ ਉਸ ਨੇ ਆਪ ਹੀ ਸਾਡੇ ਪਿਆਰ ਦੀ ਗਲ ਕੀਤੀ ਸੀ ਤੇ ਉਸ ਬੀਬੀ ਨੇ ਆਪਣੀ ਮਾਂ ਨੂੰ ਦਸਿਆ ਸੀ ਕਿ ਉਸ ਨੂੰ ਸਾਡੇ ਪਿਆਰ ਦਾ ਪੂਰਾ ਹਾਲ ਪਤਾ ਸੀ। ਉਸ ਵਕਤ ਵਧੇਰੇ ਗਲ ਬਾਤ ਕਰਨੀ ਮੁਨਾਸਬ ਨਾ ਸਮਝੀ।

ਅਗਲੇਰੇ ਦਿਨ ਫਿਰ ਦਰਬਾਰ ਸਾਹਿਬ ਮੇਲ ਹੋਇਆ। ਪੰਜ ਚਾਰ ਮਿੰਟ ਗਲ ਬਾਤ ਹੋਈ। ਦਰਬਾਰ ਸਾਹਿਬ ਤੋਂ ਉਠ ਕੇ ਜਦ ਘਰ ਵਲ ਦੀ ਆਏ, ਤਾਂ ਰਾਹ ਵਿਚ ਆਖਣ ਲਗੇ, “ਮੈਨੂੰ ਭੁਲ ਜਾਉ।"

ਮੈਂ ਇਹ ਕੁਝ ਕਰਨ ਤੋਂ ਆਪਣੀ ਅਸਮਰਥਾ ਪ੍ਰਗਟ ਕੀਤੀ। ਆਖ਼ਰ ਦਿਲਾਂ ਦੇ ਸੌਦੇ ਇਸ ਤਰ੍ਹਾਂ ਨਹੀਂ ਖ਼ਤਮ ਹੋਇਆ ਕਰਦੇ। ਪਰ ਕਾਰਨ ਪੁਛਣ ਦਾ ਜਤਨ ਕੀਤਾ, ਆਖਣ ਲਗੀ, 'ਜੇਕਰ ਸੈਨੂੰ ਨਾ ਭੁਲੋਗੇ, ਤਾਂ ਮੈਂ ਆਪਣੇ ਭਰਾ ਨੂੰ ਦਸਾਂਗੀ। ਮੈਂ ਦੁਨੀਆਂ ਨੂੰ ਸੁਨਾਣਾ ਨਹੀਂ ਚਾਹੁੰਦੀ, ਪਰ ਜੇ ਕਰ ਤੁਸੀਂ ਸੁਨਾਣਾ ਚਾਹੁੰਦੇ ਹੋ ਤਾਂ ਤੁਹਾਡੀ ਮਰਜ਼ੀ।" ਇਹ ਆਖ ਉਹ ਝਟ ਕਰਕੇ ਆਪਣੇ ਘਰ ਦੀ ਗਲੀ ਅੰਦਰ ਚਲੀ ਗਈ। ਮੈਂ ਦਿਲ ਮਸੋਸ ਕੇ ਬਿਟਰ ਬਿਟਰ ਉਸ ਨੂੰ ਜਾਂਦਾ ਵੇਖਦਾ ਰਿਹਾ।

੩੩