'ਤਾਂ ਫਿਰ ਮੇਰਾ ਇਕ ਕੰਮ ਕਰਿਆ ਜੇ, ਅਲਾਹਬਾਦ ਮੇਰੇਂ ਫ਼ੁਫੀਜ਼ਾਦ ਭਾਈ ਰਹਿੰਦੇ ਨੇ, ਓਹਨਾਂ ਨੂੰ ਮਿਲ ਕੇ ਆਖਿਆ ਜੋ ਕਿ ਕਦੇ ਮਿਲ ਹੀ ਜਾਣ, ਮੈਂ ਉਹਨਾਂ ਨੂੰ ਬਹੁਤੇਰੇ ਖ਼ਤ ਪਾ ਚੁੱਕਾ ਹਾਂ, ਪਰ ਉਹ ਜਵਾਬ ਹੀ ਕਿਸੇ ਖ਼ਤ ਦਾ ਨਹੀਂ ਦੇਂਦੇ’।
'ਉਹ ਮੌਲਵੀ ਐਚ. ਪੀ ਐਨ. ਈ. ਦੇ ਵੱਡੇ ਲੜਕੇ ਦੇ ਸੁਸਰ ਹਨ।'
'ਹੂੰ, ਮੈਂ ਇਹ ਕੰਮ ਜ਼ਰੂਰ ਕਰਾਂਗਾ ਜੀ, ਤੁਸੀਂ ਉਹਨਾਂ ਦਾ ਮੈਨੂੰ ਪਤਾ ਦੇ ਦਿਓ।'
ਮੌਲਵੀ ਸਾਹਿਬ ਨੇ ਇਕ ਕਾਗ਼ਜ਼ ਤੇ ਪਤਾ ਲਿਖਾ ਦਿੱਤਾ ਜੋ ਪੜ੍ਹ ਕੇ ਬਲਜਤੀ ਨੇ ਬੋਝੇ ਵਿਚ ਪਾ ਲਿਆ। ਫਿਰ ਉਗਰਸੈਣ ਨੂੰ ਸੰਬੋਧਨ ਕਰ ਕੇ ਬੋਲਿਆ, “ਪਰ ਵੀਰ ਜੀ, ਇਹਨਾਂ ਦਾ ਨਾਂ ਕਿਉਂ ਨਹੀਂ ਸਦਦੇ, ਇਹਨਾਂ ਨੂੰ ਮੌਲਵੀ ਐਚ. ਪੀ. ਐਨ. ਈ. ਕਿਉਂ ਸਦਦੇ ਨੇ?'
ਮੌਲਵੀ ਸਾਹਿਬ ਦੇ ਚਿਹਰੇ ਤੇ ਫਿਰ ਇਕ ਬਦਲੀ ਦਾ ਪਰਛਾਵਾਂ ਆ ਗਿਆ।
'ਇਹ ਇਹਨਾਂ ਦੀ ਡਿਗਰੀ ਹੈ!' ਉਗਰ ਸੈਣ ਮੁਸਕਾ ਕੇ ਬੋਲਿਆ।
'ਡਿਗਰੀ! ਇਹੋ ਜਹੀ ਤੇ ਕੋਈ ਡਿਗਰੀ ਮੈਂ ਨਹੀਂ ਸੁਣੀ!’ ਬਲਜੀਤ ਨੇ ਆਖਿਆ। ਇਸ ਕਮਰੇ ਵਿਚ ਹੋਰ ਬੈਠੇ ਕਲਰਕ ਸਾਰੀਆਂ ਗਲਾਂ ਬੜੇ ਗਹੁ ਨਾਲ ਸੁਣ ਰਹੇ ਸਨ, ਉਹਨਾਂ ਸਭਨਾਂ ਦੇ ਚਿਹਰੇ ਮਖੌਲੀਆ ਨਿਸ਼ਾਨ ਬਣੇ ਹੋਏ ਸਨ।
‘ਬਹੁਤੇ ਪੜ੍ਹਿਆ ਨੂੰ ਇਹਨਾਂ ਡਿਗਰੀਆਂ ਦਾ ਕੀ ਪਤਾ ਹੈ' ਉਗਰ ਸੈਣ ਬੋਲਿਆ।
'ਇਹ ਕੋਈ ਕਿਤਾਬੀ ਡਿਗਰੀਆਂ ਥੋੜੀਆਂ ਨੇ, ਇਹ ਤੇ ਜਪਾਨੀ ਮਾਲ ਹੈ, ਜਿਸ ਵੇਲੇ ਮਰਜ਼ੀ ਹੈ ਬਣਾ ਲਓ' ਜਿਸ ਵੇਲੇ ਚਿਤ ਕਰੇ ਤੌੜ ਲਉ ।' ਇਕ ਹੋਰ ਕਲਰਕ ਉਹਨਾਂ ਦੀ ਗਲ ਬਾਤ ਵਿਚ ਸ਼ਾਮਲ ਹੁੰਦਿਆਂ ਬੋਲਿਆ।
‘ਤਦ ਵੀ ਮੇਰੇ ਜਨਰਲ ਨਾਲਿਜ ਵਿਚ ਕੁਝ ਵਾਧਾ ਕਰੋ।’ ਬਲਜੀਤ ਨੇ ਖੁਲਾਸੇ ਤਰੀਕੇ ਨਾਲ ਗੱਲ ਬਾਤ ਕਰਦੇ ਹੋਏ ਆਖਿਆ। ਉਹ ਅਨੁਭਵ ਕਰ ਰਿਹਾ ਸੀ, ਕਿ ਉਸ ਨੂੰ ਆਪਣਾ ਕੰਮ ਕਢਣ ਲਈ ਇਹਨਾਂ ਕਲਰਕਾਂ ਨਾਲ ਦੋ ਘੜੀਆਂ ਹਸ ਲੈਣਾ ਚਾਹੀਦਾ ਹੈ।
੪੧