ਪੰਨਾ:ਹਾਏ ਕੁਰਸੀ.pdf/52

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੜੇ ਮਨੁੱਖ ਵਸਦੇ ਹਨ, ਇਥੇ ਹਰੇਕ ਆਪਣੇ ਆਪ ਨੂੰ ਬਾਕੀ ਦੁਨੀਆ ਦਾ ਬਾਦਸ਼ਾਹ ਸਮਝਦਾ ਹੈ।

ਉਹ ਘਰ ਅੰਦਰ ਚਲੇ ਗਏ। ਉਗਰਸੈਣ ਦੀ ਨਿੱਕੀ ਬੱਚੀ ‘ਪਾਪਾ ਜੀ, ਪਾਪਾ ਜੀ' ਕਰਦੀ ਉਹ ਦੀਆਂ ਲੱਤਾਂ ਨਾਲ ਆ ਚੰਬੜ। ਪਰ ਉਗਰਸੈਣ ਦਾ ਪਾਰਾ ਜੋ ਇਕ ਸੌ ਸੱਤਰ ਡਿਗਰੀ ਤੇ ਅਪੜ ਚੁਕਾ ਸੀ, ਹਾਲੀ ਹੇਠਾਂ ਆਉਣ ਦਾ ਨਾਂ ਨਹੀਂ ਸੀ ਲੈਂਦਾ। ਉਸ ਨੇ ਖਿਚ ਕੇ ਚਪੇੜ ਬੱਚੀ ਦੀ ਗਲ ਤੇ ਮਾਰ। ਬੱਚੀ ਡਡਿਆ ਉਠੀ। ਉਸ ਦਾ ਰੋਣਾ ਸੁਣ ਕੇ ਉਸ ਦੀ ਮਾਂ ਭੱਜੀ ਆਈ।

'ਕੀ ਗੱਲ ਹੋਈ ਹੈ, ਕਿਉਂ ਗੁੱਸਾ ਚੜਿਆ ਹੋਇਆ ਜੇ?' ਉਸ ਨੇ ਉਗਰਸੈਣ ਕੋਲੋਂ ਪੁਛਿਆ। ਉਸ ਨੇ ਕੋਈ ਉਤਰ ਨਾ ਦਿੱਤਾ ਤੇ ਆਪਣੇ ਕਮਰੇ ਵਿਚ ਚਲਾ ਗਿਆ।

ਉਸ ਦੀ ਪਤਨੀ ਨੇ ਬਲਜੀਤ ਕੋਲੋਂ ਗਲ ਪੁਛੀ, ਉਸ ਦੇ ਦਸਣ ਤੇ ਉਹ ਬੋਲੀ, 'ਉਹ ਹੋਵੇਗਾ ਜਗਦੀਸ਼ ਕਖ ਨਾ ਜਾਣਾ, ਉਹ ਹਮੇਸ਼ਾ ਇਸੇ ਤਰ੍ਹਾਂ ਹੀ ਕਰਦਾ ਰਹਿੰਦੇ, ਮੇਰੀ ਬੱਚੀ ਨੂੰ ਇਕ ਲਪੜ ਲੁਆ ਦਿੱਤਾ ਸੂ। ਇਹ ਆਖ ਕੇ ਉਸ ਨੇ ਰੋਂਦੀ ਬੱਚੀ ਨੂੰ ਚੁੱਕ ਲਿਆ ਤੇ ਪਿਆਰ ਨਾਲ ਚੁਪ ਕਰਾਣ ਲਗੀ।

'ਪਰ ਭਰਜਾਈ ਇਹ ਜੀਮ ਚੇ ਕੀ ਹੋਇਆ।'

‘ਜੁਤੀ ਚਰ' ਉਹ ਹੱਸ ਕੇ ਬੋਲੀ।

ਬਲਜੀਤ ਇਹ ਗਲ ਸੁਣ ਕੇ ਖਿਲੀ ਮਾਰ ਕੇ ਹੱਸ ਪਿਆ ਤੇ ਹੱਸਦਾ ਹੱਸਦਾ ਉਗਰਸੈਣ ਦੇ ਪਿਛੇ ਚਲਾ ਗਿਆ।

੪੮