ਉਹ ਉਸ ਕੋਲੋਂ ਦਸ ਗਜ਼ ਤੇ ਖਲੋ ਕੇ ਪਿੰਸੀਪਲ ਨੂੰ ਘੇਰੇ ਵਿਚ ਲੈ ਕੇ ਗਲਾਂ ਕਰਨ ਲਗੇ ।
‘ਇਹ ਕੁਰਸੀਆਂ ਦੇਣ ਦਾ ਤੁਸਾਂ ਨਵਾਂ ਤ੍ਰੀਕਾ ਕਢਿਆ ਹੈ, ਪ੍ਰਿੰਸੀਪਲ ਸਾਹਿਬ ?' ਸੇਖੋਂ ਨੇ ਆਪਣੀ ਸੜਨ ਦਾ ਨਰੀਖਣ ਕਰਦੇ ਹੋਏ ਗਲ ਸ਼ੁਰੂ ਕੀਤੀ । “ਮੈਂ ਕਿਸੇ ਖਾਸ ਮੈਂਬਰ ਨੂੰ ਕੁਰਸੀ ਦੇਣ ਲਈ ਆਖ ਕੇ, ਇਹ ਨਹੀਂ ਕਿਸੇ ਕੋਲੋਂ ਸੁਨਣਾ ਚਾਹੁੰਦਾ ਕਿ ਮੈਂ ਕਿਸੇ ਦੀ ਰਿਆਇਤ ਕੀਤੀ ਹੈ ।' ਪ੍ਰਿੰਸੀਪਲ ਨੇ ਉੱਤਰ
ਦਿੱਤਾ ।
'ਨਹੀਂ ਜੀ, ਤੁਸੀਂ ਕਿਸੇ ਚਪੜਾਸੀ ਨੂੰ ਕੁਰਸੀ ਤੇ ਬੈਠਣ ਲਈ ਆਖ ਦਿੰਦੇ ਸਾਨੂੰ ਕੋਈ ਇਤਰਾਜ਼ ਨਾ ਹੁੰਦਾ ।' ਸੇਖੋਂ ਬੋਲਿਆ |
'ਤਾਂ ਕੀ ਹੁਣ ਜਿਹੜੇ ਕੁਰਸੀਆਂ ਤੇ ਬੈਠ ਰਹੇ ਹਨ ਉਹ ਚਪੜਾਸੀ ਨਾਲੋਂ ਹੇਠਲੀ ਸ਼੍ਰੇਣੀ ਦੇ ਨੇ ।'ਪਿੰਸੀਪਲ ਨੇ ਟਕੋਰ ਕੀਤ} ।
'ਪ੍ਰੋਫੈਸਰ ਹੰਸ ਹਾਲੀ ਅਗਲੇ ਦਿਨ ਨੌਕਰ ਹੋਏ ਨੇ......'
'ਪਰ ਤੁਹਾਥੋਂ ਤਨਖਾਹ ਵਧੇਰੇ ਲੈਂਦੇ ਨੇ ।'
'ਸਾਨੂੰ ਇਹ ਫੈਸਲਾ ਮਨਜ਼ੂਰ ਨਹੀਂ |'
‘ਤਾਂ ਫੋਟੋ ਨਹੀਂ ਹੋਵੇਗੀ ਜੇਕਰ ਹੋਵੇਗੀ ਤਾਂ ਪ੍ਰੋਫ਼ੈਸਰ ਚੰਦਰਾ ਤੇ ਪ੍ਰੋਫੈਸਰ ਹੰਸ ਹੀ ਕੁਰਸੀਆਂ ਤੇ ਬੈਠਣਗੇ |' ਪ੍ਰਿੰਸੀਪਲ ਦਾ ਇਹ ਆਖਰੀ ਫੈਸਲਾ ਸੀ ।
'ਅਸੀਂ ਫੋਟੋ ਨਹੀਂ ਕਰਵਾਂਦੇ ।'
'ਨਾਂ ਕਰਵਾਉ ।'
'ਪਰ ਜੀ ਕਈ ਸਟਾਫ ਮੈਂਬਰਾਂ ਦੀਆਂ ਪਰਚੀਆਂ ਨਹੀਂ ਪਈਆਂ ।'
'ਉਹ ਤੁਹਾਡੀ ਗਲਤੀ ਹੈ, ਕਿਉਂ ਪਰਚੀਆਂ ਠੀਕ ਤ੍ਰੀਕੇ ਨਾਲ ਨਹੀਂ ਪਾਈਆਂ ਗਈਆਂ, ਫਿਰ ਸਰੂਪ ਨੇ ਮੈਨੂੰ ਆਖਿਆ ਹੈ, ਕਿ ਉਸ ਦੇ ਨਾਂ ਦੀ ਪਰਚੀ ਨਾ ਪੈਣ ਦਾ ਉਸ ਨੂੰ ਕੋਈ ਇਤਰਾਜ਼ ਨਹੀਂ' ।
'ਕਈਆਂ ਦੇ ਨਾਂਅ ਹੀ ਅੱਧੇ ਲਿਖੇ ਗਏ ।'
'ਉਹ ਹੀ ਨਾਂ ਲਿਖੇ ਗਏ, ਜਿਨ੍ਹਾਂ ਨਾਵਾਂ ਨਾਲ ਤੁਸੀਂ ਲੋਕ ਆਮ ਕਰ ਕੇ ਸੱਦੇ ਜਾਂਦੇ ਹੋ ।'
પ€