ਪੰਨਾ:ਹਾਏ ਕੁਰਸੀ.pdf/69

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ‘ਤਾਂ ਇਕ ਗੱਲ ਹੋਰ ਹੋ ਸਕਦੀ ਏ ।' ਅਸ਼ੋਕ ਕੁਮਾਰ ਨੇ ਖਿੜ ਖਿੜਾਂਦੇ ਤੇ ਚੁਟਕੀ ਵਜਾਂਦੇ ਹੋਏ ਆਖਿਆ, ਜਿਵੇਂ ਉਹਨੂੰ ਕੋਈ ਫੁਰਨਾ ਜਿਹਾ ਫੁਰਿਆ ਹੋਵੇ ।
'ਹਾਂ ਦਸੋ ।' ਬਗੀਚਾ ਸਿੰਘ ਨੇ ਉਸ ਵਲ ਹੈਰਾਨ ਹੋ ਕੇ ਵੇਖਿਆ ।
ਸਾਰੇ ਟੈਂਡਰ ਇਥੇ ਹੀ ਭਰ ਦੇਂਦੇ ਹਾਂ ।
ਫਰਮਾਂ ਦੇ ਕਾਗ਼ਜ਼ ਜਾਂ ਲੈਟਰ ਪੇਪਰ ਕਿਥੋਂ ਆਉਣਗੇ ?
ਸਭ ਪ੍ਰਬੰਧ ਹੋ ਜਾਂਦੇ ਨੇ, ਨੀਯਤ ਅਗੇ ਕੀ ਰੋਕ ਏ । ਇਹ ਆਖ ਕੇ ਉਸ ਆਪਣੇ ਨੌਕਰ ਨੂੰ ਆਵਾਜ਼ ਦਿੱਤੀ ਤੇ ਆਖਿਆ, 'ਪਾਰਸ ਖ਼ਾਲਸਾ ਹਿੰਦ ਤੇ ਲਾਲ-ਜੀ ਵਾਲਿਆਂ ਕੋਲ ਜਾ ਕੇ ਉਹਨਾਂ ਦੇ ਇਕ ਇਕ ਕਾਗ਼ਜ਼ ਲੈ ਆ |’ ਆਦਮੀ ਚਲਾ ਗਿਆ ।
'ਇਹ ਗੱਲਾਂ ਅਸੀਂ ਆਮ ਕਰ ਕੇ ਆਪਸ ਵਿਚ ਕਰ ਲੈਂਦੇ ਹਾਂ | ਸਾਥੋਂ ਉਹ ਕਾਗ਼ਜ਼ ਮੰਗਵਾ ਲੈਂਦੇ ਨੇ ਅਸੀਂ ਉਹਨਾਂ ਕੋਲੋਂ । ਇਸ ਵਿਚ ਹਰਜ ਵੀ ਕੋਈ ਨਹੀਂ ।'
'ਹਰਜ ਕਾਹਦਾ ਏ, ਪਰ, ਰਾਏ ਸਾਹਿਬ ।'
‘ਜੀ !'
“ਉਹਨਾਂ ਦੁਕਾਨਦਾਰਾਂ ਦੇ ਦਸਤਖਤ ਕੌਣ ਕਰਦਾ ਏ ?
'ਆਪੇ ਹੀ ਕਰ ਲਈ ਦੇ ਨੇ ਜੀ ! ਸਰਦਾਰ ਜੀ ਵਪਾਰ ਵਿਚ ਅਨੇਕਾਂ ਘੁੰਡੀਆਂ ਹੁੰਦੀਆਂ ਨੇ ।'
'ਇਹ ਤੇ ਠੀਕ ਏ ।'
'ਇਸ ਵਿਚ ਕੋਈ ਹਰਜ ਵੀ ਨਹੀਂ ।'
'ਹਰਜ ਕਾਹਦਾ ਏ । ਮੈਂ ਇਕ ਹੋਰ ਗੱਲ ਕਰਨੀ ਸੀ । ਬਗੀਚਾ ਸਿੰਘ ਨੇ ਆਖਿਆ ।'
'ਤੁਸੀਂ ਦਿਲ ਖੋਹਲ ਕੇ ਗੱਲ ਕਰੋ, ਝਕਦੇ ਕਾਹਨੂੰ ਹੋ ।'
'ਨਹੀਂ ਝਾਕਾ ਤੇ ਕੋਈ ਨਹੀਂ ।'
'ਨਹੀਂ, ਹੈ । ਮਿੱਤਰਾਂ ਵਿਚ ਝਾਕਾ ਕਿਹਾ | ਮੈਂ ਸਮਝਨਾ ਤੁਸੀਂ ਝਕ ਕੇ ਗੱਲ ਕਰਦੇ ਹੋ ਤਾਂ ਮੇਰੇ ਨਾਲ ਬੇਇਨਸਾਫ਼ੀ ਕਰਦੇ ਹੋ । ਮੇਰੇ ਤੇ ਵਿਸ਼ਵਾਸ ਕਰੋ ।'
'ਮੈਂ ਕੇਵਲ ਇਹ ਹੀ ਆਖਣਾ ਸੀ, ਕਿ ਕੱਠਾ ਸਾਮਾਨ ਬਨਾਣ ਲਗਿਆਂ ਸ਼ਾਇਦ ਤੁਹਾਨੂੰ ਕੰਮ ਰਿਆਇਤ ਮੰਦ ਰਹਿੰਦਾ ਹੋਵੇ ।'