ਮੂਰਤੀ
ਦੂਜੀ ਮੰਜ਼ਿਲ ਦੀਆਂ ਪੌੜੀਆਂ ਉਤਰਦਿਆਂ ਉਤਰਦਿਆਂ ਉਹ ਕੰਧ ਦਾ ਆਸਰਾ ਲੈਣਾ ਕੇ ਇਕ ਪੌੜੀ ਤੇ ਬਹਿ ਗਿਆ। ਉਸ ਦਾ ਸਿਰ ਚਕਰਾ ਰਿਹਾ ਸੀ, ਉਸ ਦੀਆਂ ਅੱਖਾਂ ਅੱਗੇ ਹਨੇਰਾ ਆਉਂਦਾ ਪ੍ਰਤੀਤ ਹੁੰਦਾ ਸੀ। ਉਪਰੋਂ ਹਾਲੀ ਵੀ ਹਾਸੇ ਦੀ ਅਵਾਜ਼ ਆ ਰਹੀ ਸੀ। ਸੱਜੇ ਹੱਥ ਦੀਆਂ ਉਂਗਲਾਂ ਵਿੱਚ ਆਪਣੇ ਮੱਥੇ ਨੂੰ ਘੁੱਟਦਾ ਹੋਇਆ ਉਹ ਬੁੜਬੁੜਾਇਆ, 'ਪ੍ਰਮਾਤਮਾ, ਔਰਤ ਦਾ ਇਹ ਰੂਪ ਵੀ ਹੋ ਸਕਦਾ ਹੈ, ਇਸ ਦੀ ਮੈਨੂੰ ਆਸ ਨਹੀਂ ਸੀ।'
ਅੱਜ ਉਸ ਨੂੰ ਇਸ ਔਰਤ ਪਿਛੇ ਪਾਗ਼ਲ ਹੋਇਆ ਪੰਜ ਸਾਲ ਹੋ ਗਏ ਸਨ। ਰੋਜ਼ ਪੰਜ ਵਜੇ ਸਵੇਰੇ ਉਹ ਬਿਰਲਾ ਮੰਦਰ ਦੀ ਪਹਿਲੀ ਘੰਟੀ ਸਮੇਂ ਹੀ ਉਥੇ ਅਪੜ ਜਾਂਦਾ। ਸ਼ੰਕਰ ਪਾਰਬਤੀ ਦੀਆਂ ਮੂਰਤੀਆਂ ਅੱਗੇ ਮੱਥਾ ਟੇਕ ਕੇ ਉਹ ਉਹਨਾਂ ਮੂਰਤੀਆਂ ਦੇ ਪਿੱਛੋਂ ਦੀ ਹੋ ਕੇ ਲਕਸ਼ਮੀ ਦੀ ਮੂਰਤੀ ਸਾਹਮਣੇ ਆ ਕੇ ਮੱਥਾ ਟੇਕਦਾ ਤਾਂ ਵੇਖਦਾ ਉਹ ਰੋਜ਼ ਉਥੇ ਹੀ ਖਲੋਤੀ ਹੁੰਦੀ। ਪਹਿਲੇ ਦਿਨ ਜਦ ਉਸ ਨੇ ਉਸ ਨੂੰ ਅੱਖਾਂ ਮੂੰਦ ਕੇ ਹੱਥ ਜੋਡ਼ ਕੇ ਚਿੱਟੇ ਬਸਤਰ ਪਾਇਆਂ ਹੋਇਆ ਵੇਖਿਆ ਤਾਂ ਉਸ ਨੂੰ ਸ਼ੱਕ ਪਿਆ ਕਿ ਇਹ ਵੀ ਇੱਕ ਮੂਰਤੀ ਹੈ, ਚਿੱਟੀ ਤੇ ਲਾਲ ਮਿੱਟੀ ਦੀ ਬਣੀ ਹੋਈ। ਸੋਹਣੇ ਤੇ ਗੰਢੇ ਸਰੀਰ ਤੇ ਚਿੱਟੇ ਕੱਪੜੇ ਡਾਹਡੇ ਫਬਦੇ। ਮੱਥੇ ਤੇ ਲਾਲ ਟਿਕਾ ਉਸ ਦੇ ਸੁਹੱਪਣ ਨੂੰ ਹੋਰ ਉਘਾੜ ਦਿੰਦਾ। ਉਹ ਫੁੱਲਾਂ ਦੀ ਮਾਲਾ ਲਕਸ਼ਮੀ ਦੇ ਪੈਰਾਂ ਵਿੱਚ ਸੁੱਟ ਕੇ ਸਿਰ ਨਿਵਾਂ ਕੇ ਹੱਥ ਜੋਡ਼ ਕੇ ਲਕਸ਼ਮੀ ਦੀ ਮੂਰਤੀ ਅੱਗੇ ਅੱਖਾਂ ਬੰਦ ਕਰਕੇ ਖਲੋ ਜਾਂਦੀ, ਖਲੋਤੀ ਰਹਿੰਦੀ, ਦੁਨੀਆਂ ਬਿਰਲਾ ਮੰਦਰ ਹੇਠ ਉਂਤੋ ਫਿਰ ਫਿਰਾ ਕੇ ਵੇਖ ਲੈਦੀ ਤਾਂ ਉਹ ਉਵੇਂ ਹੀ ਉੱਥੇ ਖਲੋਤੀ ਹੁੰਦੀ। ਫਿਰ ਉਸਦੀ ਬਿਰਤੀ ਟੁਟਦੀ। ਉਹ ਆਰਤੀ ਤੇ ਹੋਰ ਭਜਨ ਡਾਹਡੇ ਸੁਰੀਲੇ ਗਲੇ ਨਾਲ ਪੜ੍ਹਦੀ। ਗੀਤਾ ਹਾਲ ਵਿੱਚ ਜਾ ਕੇ ਸ਼੍ਰੀ ਕ੍ਰਿਸ਼ਨ ਮਹਾਰਾਜ ਜੀ ਦੀ
੩