ਸਮੱਗਰੀ 'ਤੇ ਜਾਓ

ਪੰਨਾ:ਹਾਏ ਕੁਰਸੀ.pdf/70

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਹਾਂ ਇਹ ਤੇ ਹੈ ਹੀ ! ਕੱਠਾ ਕੰਮ ਸਦਾ ਰਿਆਇਤਮੰਦ ਰਹਿੰਦੈ । ਲਕੜੀ ਸਸਤੀ ਮਜ਼ਦੂਰੀ ਸਸਤੀ, ਹਰੇਕ ਚੀਜ਼ ਸਸਤੀ |'
'ਇਸੇ ਲਈ ਮੇਰਾ ਖ਼ਿਆਲ ਸੀ, ਕਿ ਮੈਂ ਲਗਦੇ ਹੱਥ ਘਰ ਲਈ ਵੀ ਇਕ ਰੋਟੀ ਖਾਣ ਵਾਲੇ ਮੇਜ਼ ਤੇ ਅੱਠ ਕੁਰਸੀਆਂ, ਇਕ ਡਰੈਸਿੰਗ ਮੇਜ਼ ਤੇ ਇਕ ਕਪੜਿਆਂ ਲਈ ਅਲਮਾਰੀ ਬਣਵਾ ਲਵਾਂ ।'
'ਕਿਉਂ ਨਹੀਂ । ਕਿਉਂ ਨਹੀਂ |'
'ਮੈਂ ਆਪਣੇ ਤੇ ਫਰਮ ਦੇ ਫ਼ਰਨੀਚਰ ਦੀ ਕੀਮਤ ਉਸੇ ਵੇਲੇ ਦੇ ਦਿਆਂਗਾ ।'
'ਸਾਨੂੰ ਤੁਹਾਡੇ ਪੈਸਿਆਂ ਦੀ ਚਿੰਤਾ ਨਹੀਂ, ਤੁਸੀਂ ਤਾਂ ਘੜੇ ਦੀ ਮੱਛੀ ਹੋਏ |’
ਅਸ਼ੋਕ ਕੁਮਾਰ ਦਾ ਆਦਮੀ ਕਾਗ਼ਜ਼ ਲੈ ਕੇ ਆ ਗਿਆ | ਦੋਵੇਂ ਮੇਜ਼ ਦੁਆਲੇ ਕਠੇ ਹੋ ਬੈਠੇ ।
'ਪਹਿਲਾਂ ਸਾਰਾ ਖ਼ਰਚਾ ਗਿਣ ਲੈਣਾ ਤੇ ਫੇਰ ਟੈਂਡਰ ਭਰਨੇ ਸਨ' । ਬਗੀਚਾ ਸਿੰਘ ਨੇ ਟੂਕ ਦਿੱਤੀ ।
'ਉਹ ਮੈਂ ਸਭ ਜੋੜ ਬੈਠਾਂ | ਮੈਂ ਦਿਲ ਵਿਚ ਸਾਰਾ ਹਿਸਾਬ ਲਾ ਬੈਠਾ ਤੇ ਉਸੇ ਹਿਸ਼ਾਬ ਅਨੁਸਾਰ ਹੀ ਟੈਂਡਰ ਭਰਨ ਲਗਾ । ਕੁਝ ਟੈਂਡਰ ਟਾਈਪ ਕਰ ਦਿਆਂਗਾ ਤੋਂ ਕੁਝ ਹੱਥ ਨਾਲ ਲਿਖ ਦੇਂਦਾ ਹਾਂ ।' ਇਹ ਆਖ ਉਸ ਟੈਂਡਰ ਭਰਨੇ ਅਰੰਭ ਦਿੱਤੇ |
ਟੈਂਡਰ ਭਰੇ ਗਏ । ਜਿਹੜੇ ਵਾਈਪ ਹੋਣੇ ਸਨ, ਉਹ ਵਾਈਪ ਹੋ ਗਏ । ਇਕ ਅੱਧ ਤੇ ਅਸ਼ੋਕ ਕੁਮਾਰ ਨੇ ਆਪਣੇ ਆਦਮੀ ਕੋਲੋਂ ਦਸਤਖਤ ਕਰਵਾਏ ਤੇ ਸਾਰੇ ਲਫਾਫਿਆਂ ਵਿਚ ਬੰਦੇ ਕਰ ਕੇ ਬਗੀਚਾ ਸਿੰਘ ਦੇ ਹਵਾਲੇ ਕਰ ਦਿੱਤੇ ।
'ਸਮਝ ਸੋਚ ਕੇ ਭਰੇ ਜੇ ਨਾਂ ਸਾਰੇ ਟੈਂਡਰ | ਬਗੀਚਾ ਸਿੰਘ ਨੇ ਲਫ਼ਾਫ਼ੇ ਫੜਦੇ ਹੋਏ ਆਖਿਆ ।'
'ਤੁਸੀਂ ਕੋਈ ਫਿਕਰ ਨਾ ਕਰੋ ।'
'ਮੇਰੇ ਘਰ ਵਾਲੇ ਸਾਮਾਨ ਦਾ ਵੀ ਹਿਸਾਬ ਲਾ ਲੈਣਾ ਸੀ, ਮੈਨੂੰ ਕੀ ਕੁਝ ਦੇਣਾ ਪੈਣੈ !'
'ਸਾਰਾ ਸਾਮਾਨ ਬਣ ਤੇ ਲੈਣ ਦਿਉ । ਅਸਾਂ ਕਈ ਮਦਾਂ ਰਖੀਆ ਹੁੰਦੀਆਂ ਨੇ, ਇਸ ਦਾ ਖ਼ਰਚ ਅਸੀਂ ਹੋਰ ਪਾਸਿਉਂ ਲੈ ਲੈਂਦੇ ਹਾਂ | ਯਾਰ ਦੋਸਤ ਕੋਲੋਂ ਵੀ