ਪੰਨਾ:ਹਾਏ ਕੁਰਸੀ.pdf/84

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੀ ਉਸ ਅੰਦਰੋਂ ਇਹ ਅਵਾਜ਼ ਉਠ ਉਠ ਪੈਂਦੀ ਸੀ ਕਿ ਜੇਕਰ ਮੇਲਿਆਂ ਤੇ ਬਣ ਠਣ ਕੇ ਨਾ ਜਾਇਆ ਜਾਵੇ ਤਾਂ ਇਹ ਜਵਾਨੀ ਚੁਲ੍ਹੇ ਵਿਚ ਡਾਹੁਣ ਦੇ ਕੰਮ ਆਉਣੀ ਹੈ । ਉਹ ਸੋਚੀ ਜਾ ਰਹੀ ਸੀ, ਸੋਚੀ ਜਾ ਰਹੀ ਸੀ, ਖੂਬ ਸੋਚੀ ਜਾ ਰਹੀ ਸੀ, ਉਸਨੇ ਸੋਚ ਸੋਚ ਕੇ ਤਰਬੂਜ਼ੀ ਸੂਟ ਵਲ ਫੈਸਲਾ ਦਿੱਤਾ ਤੇ ਇਸ ਫੈਸਲੇ ਨੂੰ ਅਮਲੀ ਸ਼ਕਲ ਦੇਣ ਲਈ ਉਹ ਕਿਲੀਆਂ ਵਲ ਵਧੀ ਹੀ ਸੀ ਜੋ ਕਾਕੇ ਨੇ ਉਠ ਕੇ ਰੋਣਾ ਸ਼ੁਰੂ ਕਰ ਦਿੱਤਾ | ਉਸ ਨੇ ਕਾਕੇ ਨੂੰ ਫੜਿਆ, ਚੰਮਿਆ ਤੇ ਪਿਆਰਿਆ । ਕਾਕੇ ਨੇ ਆਖਿਆ, “ਬੀਬੀ ਮੈਂ ਆਂਡਾ ਲੈਣੈ |" 'ਆਂਡਾ' ਉਸ ਇਕ ਵਾਰੀ ਹੀ ਆਖਿਆ, ਉਸ ਨੂੰ ਸੋਚ ਆਈ ਕਿ ਆਂਡੇ ਤਾਂ ਘਰ ਖ਼ਤਮ ਹੋ ਚੁਕੇ ਸਨ | ਅਖੀਰਲੇ ਦੇ ਆਂਡਿਆਂ ਦਾ ਉਸ ਨੇ ਆਪਣੇ ਪਤੀ ਨੂੰ ਆਮਲੇਟ ਬਣਾ ਕੇ ਦੇ ਦਿੱਤਾ ਸੀ | 'ਨਾ ਰੋ ਮੇਰਾ ਬੀਬਾ ਮੱਲ, ਮੈਂ ਤੈਨੂੰ ਕਿੰਨੇ ਆਂਚੇ ਲੈ ਦਿਆਂਗੀ’ ਇਹ ਆਖ ਉਸ ਨੇ ਕਾਕੇ ਨੂੰ ਕੁੜੀ ਦੇ ਹਵਾਲੇ ਕੀਤਾ ਤੇ ਆਪ ਕਪੜੇ ਪਾਉਂਦੀ ਸੋਚਦੀ ਰਹੀ ਕਿ ਕਾਕੇ ਨੂੰ ਚੁੱਪ ਕਰਨ ਲਈ ਆਂਡਾ ਕਿਥੋਂ ਲੈ ਦੇਵੇ । ਉਸ ਸਲਵਾਰ ਪਾ ਲਈ । ਕਮੀਜ਼ ਪਾਂਦਿਆਂ ਪਾਂਦਿਆਂ ਉਸ ਨੂੰ ਖ਼ਿਆਲ ਆਇਆ ਕਿ ਉਹਨਾਂ ਨੂੰ ਆਂਡੇ ਦੇਣ ਵਾਲੇ ਨੇ ਅੱਠ ਨੌਂ ਵਜੇ ਨਾਲ ਆਉਣਾ ਸੀ । ਫਿਰ ਪਿਛਲੀਆਂ ਦੋ ਤਿੰਨ ਵਾਰੀਆਂ ਉਹ ਆਂਡੇ ਦੇਣ ਵਾਲੇ ਦੇ ਹੱਥੋਂ ਟੋਕਰੀ ਦੀ ਟੋਕਰੀ ਹੀ ਫੜ ਲੈਂਦੀ ਰਹੀ ਸੀ । ਸਾਰੇ ਆਂਡੇ ਛਾਂਟ ਕੇ ਉਹ ਦਰਜਨ ਦੋ ਦਰਜਨ, ਆਪਣੀ ਲੋੜ ਅਨੁਸਾਰ ਚੁਣ ਲੈਂਦੀ । ਇਕ ਦੋ ਵਾਰੀ ਉਸ ਨੇ ਦਰਜਨ ਦੀ ਥਾਂ ਚੌਦਾਂ ਆਂਡੇ ਕਢ ਲਏ ਸਨ ਤੇ ਪੈਸੇ ਕੇਵਲ ਦਰਜਨ ਦੇ ਹੀ ਦਿੱਤੇ ਸਨ । ਆਂਡਿਆਂ ਵਾਲੇ ਦੇ ਪੁਛਣੇ ਤੇ ਉਸ ਨੇ ਉਸ ਨੂੰ ਇਹ ਹੀ ਦਸਿਆ ਸੀ ਕਿ ਉਸ ਨੇ ਕੇਵਲ ਦਰਜਨ ਆਂਡੇ ਹੀ ਲਏ ਸਨ | ਦੋ ਵਾਧੂ ਆਂਡੇ ਉਸ ਨੂੰ ਦੋ ਦਿਨ ਕਾਕੇ ਨੂੰ ਪਰਚਾਨ ਦਾ ਕੰਮ ਬੜਾ ਸੋਹਣਾ ਜਾਂਦੇ ਸਨ, ਸੋਹਣੇ ਤੇ ਲਗਦੇ ਹੀ ਸਨ, ਜਦ ਮੁਫ਼ਤ ਦੇ ਸਨ ਤੇ ਧੋਖੇ ਦੇ ਸਨ । ਆਦਮੀ ਹਰਾਮ ਦੇ ਮਾਲ ਨੂੰ ਬੜੇ ਸੁਆਦਾਂ ਨਾਲ ਵਰਤਦਾ ਹੈ ।
ਉਸ ਕਪੜੇ ਪਾ ਲਏ । ਉਹ ਗੁਰਦਵਾਰੇ ਛੇਤੀ ਤੋਂ ਛੇਤੀ ਅਪੜ ਜਾਨਾ ਚਾਹੁੰਦੀ ਸੀ |ਉਸ ਦੀ ਖਾਹਸ਼ ਸੀ ਕਿ ਕਥਕ ਦਾ ਮਹੀਨਾ ਪੜ੍ਹਨ ਤੇ ਹੁਕਮ ਲੈਣ ਤੋਂ ਪਹਿਲਾਂ ਉਹ ਗੁਰਦਵਾਰੇ ਅਪੜ ਜਾਵੇ । ਇਸ ਤਰ੍ਹਾਂ ਆਮ ਵਿਚਾਰ ਅਨੁਸਾਰ ਸਾਰਾ ਸਾਲ ਹੀ ਸੁਖ ਦਾ ਨਿਕਲਦਾ ਹੈ । ਫਿਰ ਇਸ ਨਾਲ ਹੀ ਜੇਕਰ ਚੰਗਾ ਹੁਕਮ ਵੀ ਨਿਕਲ ਆਵੇ, ਤਾਂ ਤੇ