ਪੰਨਾ:ਹਾਏ ਕੁਰਸੀ.pdf/86

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈਰਹੀ ਸੀ ਨਾ |"ਚੋਰੀ” ਸ਼ਬਦ ਦੇ ਮਨ ਵਿਚ ਆਉਣ ਨਾਲ ਉਸ ਦਾ ਅੰਦਰ ਹਿਲ ਗਿਆ । ਇਸ ਖਾਣ ਪੀਣ ਦੀ ਬੁਰੀ ਆਦਤ ਨੇ ਹੀ ਤਾਂ ਉਸ ਦਾ ਸਤਿਆਨਾਸ ਕੀਤਾ ਸੀ । ਪਰ ਕੀ ਉਸ ਨੂੰ ਇਹ ਆਦਤ ਪਾਉਣ ਵਿਚ ਉਸ ਦੀ ਮਤਰੇਈ ਮਾਂ ਦਾ ਕੋਈ ਦੋਸ਼ ਨਹੀਂ ਸੀ ? ਉਸ ਦਾ ਪਿਤਾ ਉਸ ਨੂੰ ਕੁਝ ਨਹੀਂ ਸੀ ਆਖਦਾ ਤੇ ਜੇ ਕਰ ਉਸ ਦੀ ਮਾਤਰ ਮਾਂ ਵੀ ਉਸ ਨੂੰ ਟੋਕਦੀ ਤਾਂ ਉਸ ਦੀਆਂ ਆਦਤਾਂ ਚੰਗੀਆਂ ਬਣ ਜਾਂਦੀਆਂ | ਪਰ ਉਹ ਗਲਾਂ ਤਾਂ ਬਚਪਣ ਤੇ ਕੰਵਾਰਪੁਣੇ ਦੀਆਂ ਸਨ, ਹੁਣ ਉਸਦਾ ਹਥ ਕੌਣ ਫੜਦਾ ਸੀ ਹੁਣ ਤਾਂ ਉਹ ਨੂੰ ਆਪਣੀ ਇਜ਼ਤ, ਆਪਣੇ ਪਤੀ ਦੀ ਪਗ ਦਾ ਖਿਆਲ ਰੱਖਣਾ ਚਾਹੀਦਾ ਸੀ, ਜੇਕਰ ਉਹ ਆਂਡੇ ਚੁਰਾਂਦੀ ਜਾਂ ਧੋਬੀ ਦੇ ਪੈਸੇ ਮਾਰਦੀ ਜਾਂ ਆਪਣੇ ਜੋਬਨ ਦੀ ਨੁਮਾਇਸ਼ ਕਰਦੀ ਫੜੀ ਗਈ ਤਾਂ ਫਿਰ ਕੀ ਬਣੇਗਾ |ਕਥਕ ਕਥਾ ਮੁਕਾ ਚੁਕਾ ਸੀ ਤੇ ਅੰਤ ਵਿਚ ਉਹ ਆਖ ਰਿਹਾ ਸੀ, “ਮਨ ਜਾਨਤ ਸਭ ਬਾਤ ਜਾਨਤ ਹੀ ਔਗਣ ਕਰੇ, ਕਾਹੇ ਕੀ ਕੁਸਲਾਤ ਹਾਥ ਦੀਪਕ ਕੂਏ ਪਰੇ |" ਸਾਧ ਸੰਗਤ ਜੀ ਜੇਕਰ ਮੁਕਤੀ ਚਾਹੁੰਦੇ ਹੋ ਤਾਂ ਨੇਕ ਜੀਵਨ ਜੀਵੋ ਤੇ ਭਗਤੀ ਕਰੋ ।
ਉਸ ਨੇ ਆਪਣੇ ਮਨ ਨਾਲ ਪਕਾ ਫੈਸਲਾ ਕਰ ਲਿਆ ਕਿ ਹੁਣ ਕਦੇ ਚੋਰੀ ਨਹੀਂ ਕਰੇਗੀ | ਕਦੇ ਬੇਈਮਾਨੀ ਨਹੀਂ ਕਰੇਗੀ । ਆਂਢ ਗੁਆਂਢ ਕਦੇ ਨਹੀਂ ਝਾਕੇਗੀ, ਆਪਣੇ ਪਤੀ ਨਾਲ ਹੀ ਗੁਜ਼ਾਰਾ ਕਰੇਗੀ । ਕੋਈ ਬੁਰਾ ਕੰਮ ਨਹੀਂ ਕਰੇਗੀ । ਜਿਸ ਨਾਲ ਉਸ ਨੂੰ ਉਸ ਦੇ ਪਤੀ ਜਾਂ ਬਚਿਆਂ ਨੂੰ ਬੁਰਿਆਈ ਆਵੇ । ਉਹ ਕਿੰਨਾ ਕੁਝ ਹੋਰ ਵੀ ਸੋਚਦੀ ਰਹੀ ਤੇ ਕਈ ਪ੍ਰਕਾਰ ਦੇ ਆਪਣੇ ਮਨ ਨਾਲੋਂ ਫ਼ੈਸਲੇ ਕਰਦੀ ਰਹੀ । ਅਰਦਾਸ ਹੋਈ । ਗ੍ਰੰਬੀ ਸਿੰਘ ਨੇ ਹੁਕਮ ਲਿਆ, ਕੜਾਹ ਪ੍ਰਸ਼ਾਦ ਵਰਤ ਗਿਆ ਉਸ ਦੀ ਕੁੜੀ ਤੇ ਮੁੰਡਾ ਵੀ ਗੁਰਦਵਾਰੇ ਅਪੜ ਚੁਕੇ ਸਨ,! ਕੜਾਹ ਪ੍ਰਸ਼ਾਦ ਲੈ ਕੇ ਉਹ ਘਰ ਪਰਤੀ । ਖਾਲਸੇ ਦੇ ਜਨਮ ਦਿਨ ਤੇ ਉਸ ਨੇ ਆਪਣਾ ਵੀ ਪੁਨਰ ਜਨਮ ਕਰ ਲਿਆ ਸੀ ਉਹ ਆਪਣੇ ਆਪ ਨੂੰ ਅਜ ਕਾਫੀ ਹੋਲੀ ਹੌਲੀ ਪਤੀਤ ਕਰ ਰਹੀ ਸੀ । ਆਉਂਦੀ ਵਾਰੀ ਜਦ ਉਸ ਨੇ ਮਹਾਰਾਜ ਅਗੇ ਮੱਥਾ ਟੇਕਿਆ ਤਾਂ ਉਸ ਨੇ ਆਪਣੀਆਂ ਭੁਲਾਂ ਲਈ ਮਹਾਰਾਜ ਅਗੇ ਖਿਮਾਂ ਲਈ ਯਾਚਨਾ ਕੀਤੀ ਤੇ ਅਗੇ ਤੋਂ ਨਵਾਂ ਜੀਵਨ, ਸੁਬਰਾ ਜੀਵਨ ਤੇ ਭਲੇਰਾ ਜੀਵਨ ਬਿਤਾਣ ਦਾ ਇਕਰਾਰ ਕੀਤਾ ।

੮੨