ਪੰਨਾ:ਹਾਏ ਕੁਰਸੀ.pdf/9

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਵਿਚ ਹੀ ਮਸਤ ਰਹਿੰਦਾ ! ਹੁਣ ਪੰਜ ਸਾਲ ਤੋਂ ਉਸ ਦੀ ਪਤਨੀ ਦੀ ਯਾਦ ਉਸ ਦੇ ਮਨ ਵਿਚੋਂ ਮਿਟਣੀ ਸ਼ੁਰੂ ਹੋ ਗਈ ਸੀ ।

ਕ੍ਰਿਸ਼ਨਾ ਇਕ ਮਹੰਤ ਦੀ ਲੜਕੀ ਸੀ । ਮਹੰਤ ਜੀ ਨੇ ਕ੍ਰਿਸ਼ਨਾ ਦਾ ਵਿਆਹ ਕੀਤਾ, ਪਰ ਦੋ ਸਾਲ ਪਿਛੋਂ ਉਹ ਵਿਧਵਾ ਹੋ ਗਈ । ਮਹੰਤ ਜੀ ਨੇ ਉਸ ਦਾ ਫਿਰ ਵਿਆਹ ਕੀਤਾ। ਤਿੰਨ ਸਾਲ ਪਿਛੋਂ ਉਹ ਫੇਰ ਵਿਧਵਾ ਹੋ ਗਈ । ਮਹੰਤ ਜੀ ਨੇ ਦੋ ਸਾਲ ਰੁਕ ਕੇ ਫੇਰ ਤੀਜਾ ਹੱਲਾ ਮਾਰਿਆ, ਪਰ ਕ੍ਰਿਸ਼ਨਾ ਦੇ ਕਰਮਾਂ ਵਿਚ ਸੁਹਾਗਵੰਤੀ ਰਹਿਣਾ ਅਣਹੋਣੀ ਗੱਲ ਸੀ । ਵਰੇ ਪਿਛੋਂ ਹੀ ਉਸ ਦੇ ਚੀਰ ਦਾ ਸੰਧੁਰ ਵਿਧਾਤਾ ਨੇ ਪੂੰਝ ਦਿੱਤਾ । ਇਹਨਾਂ ਤਿੰਨਾਂ ਵਿਆਹਾਂ ਵਿਚੋਂ ਉਸ ਦੇ ਦੋ ਬੱਚੇ ਹੋਏ । ਇਕ ਮੁੰਡਾ ਤੇ ਇਕ ਕੁੜੀ । ਮਹੰਤ ਜੀ ਗੁਜ਼ਰ ਚੁਕੇ ਸਨ । ਕ੍ਰਿਸ਼ਨਾ ਕੋਲ ਤਿੰਨਾਂ ਪੜੀਆਂ ਦੀ ਕਾਫ਼ੀ ਜਾਇਦਾਦ ਸੀ।

ਮਦਨ ਨੂੰ ਕ੍ਰਿਸ਼ਨਾ ਚੰਗੀ ਲਗੀ ਤੇ ਕ੍ਰਿਸ਼ਨਾ ਨੂੰ ਮਦਨ । ਦੋਵੇਂ ਜਨੇ ਆਪਸ਼ ਵਿਚ ਮਿਲਣ ਲਗੇ । ਰੋਜ਼ ਮੰਦਰੋਂ ਹੋ ਕੇ ਕ੍ਰਿਸ਼ਨਾ ਦੇ ਘਰ ਮਿਲਦੇ, ਉਸ ਦੇ ਬੱਚੇ ਸਕੂਲ ਗਏ ਹੁੰਦੇ । ਦੋਵੇਂ ਆਪਸ ਵਿਚ ਪਿਆਰ ਕਰਦੇ, ਇਕ ਦੂਜੇ ਨੂੰ ਦੁਖ ਸੁਖ ਦਸਦੇ । ਇਕ ਦਿਨ ਮਦਨ ਨੇ ਪਿਆਰ ਖੀਵਾ ਹੋ ਕੇ ਪੁਛਿਆ, “ਕ੍ਰਿਸ਼ਨਾ ਜੀ, ਇਸ ਤਰ੍ਹਾਂ ਕਿੰਨਾ ਚਿਰ ਮਿਲਦੇ ਰਹਾਂਗੇ ।

ਜਿੰਨਾ ਚਿਰ ਮਰਜ਼ੀ ਹੈ ਮਿਲਦੇ ਰਹੀਏ, ਸਾਡੇ ਦਿਲ ਤਾਂ ਇਕ ਹੀ ਨੇ ।

“ਮੈਂ ਚਾਹੁੰਦਾ ਸਾਂ, ਦੁਨੀਆ ਦੀ ਨਜ਼ਰ ਵਿਚ ਵੀ ਇਕ ਹੋ ਜਾਈਏ ।"

"ਅੱਛਾ, ਕ੍ਰਿਸ਼ਨਾ ਬੋਲੀ, ਫਿਰ ਕੁਝ ਚਿਰ ਚੁਪ ਰਹਿ ਕੇ ਆਖਣ ਲਗੇ, “ਮੈਂ ਤੁਹਾਨੂੰ ਕਲ ਦਸਾਂਗੀ ।'

“ਅੱਛਾ, ਪਰ ਰਾਣੀ ਜੀ, ਮੈਨੂੰ ਕੇਵਲ ਤੁਹਾਡੀ ਲੋੜ ਹੈ, ਹੋਰ ਕਿਸੇ ਚੀਜ਼ ਦੀ ਨਹੀਂ।"

‘ਤੇ ਮੇਰੇ ਬੱਚੇ’, ਕ੍ਰਿਸ਼ਨਾ ਨੇ ਉਤਸੁਕ ਦਸ਼ਾ ਵਿਚ ਪੁਛਿਆ ।

"ਉਹ ਮੇਰੇ ਬੱਚੇ ਹੋਣਗੇ, ਪਰ ਮੇਰਾ ਭਾਵ ਤੁਹਾਡੀ ਜਾਇਦਾਦ ਤੋਂ ਸੀ, ਮੈਨੂੰ ਰੱਬ ਨੇ ਬਹੁਤੇਰਾ ਕੁਝ ਦਿੱਤਾ ਹੈ, ਮੈਨੂੰ ਭੁਖ ਕੋਈ ਨਹੀਂ ।"


"ਮੈਂ ਜਾਣਦੀ ਹਾਂ ਦੋਵੇਂ ਨਿਖੜ ਗਏ।"