ਪੰਨਾ:ਹਾਏ ਕੁਰਸੀ.pdf/95

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

"ਫਿਰ ਅਜ ਤੁਸੀਂ ਉਦਾਸ ਕਿਉਂ ਹੋ ।”
"ਐਵੇਂ ਪੁਰਾਣੀਆਂ ਗੱਲਾਂ ਕੁਝ ਯਾਦ ਆ ਗਈਆਂ ਨੇ ।" ਉਹ ਮੁਸਕਰਾ ਰਿਹਾ ਸੀ ਤੇ ਉਸ ਦੀ ਨਜ਼ਰ ਰਸੀਲੀ ਦੇ ਸਾਰੇ ਅੰਗਾਂ ਤੇ ਕੌਂ ਰਹੀ ਸੀ । <br"ਹਰੇਕ ਗਲ ਦਾ ਇਲਾਜ ਹੋ ਸਕਦੈ, ਸਰਕਾਰ, ਮੈਂ ਤੁਹਾਡੀ ਹਰ ਪ੍ਰਕਾਰ ਦੀ ਸੇਵਾ ਲਈ ਹਾਜ਼ਰ ਹਾਂ । ਸਾਡੀ ਦਿਲੀ ਖਾਹਸ਼ ਹੈ ਕਿ ਤੁਸੀਂ ਰਾਜ਼ੀ ਤੇ ਸੁਖੀ ਰਹੋ ।" ਰਸੀਲੀ ਨੇ ਬੇਝਿਝਕ ਇਹ ਗੱਲ ਆਖੀ । ਉਸ ਦਾ ਪਤੀ ਕੋਲ ਖਲੋਤਾ ਦੰਦੀਆਂ ਕੱਢ ਰਿਹਾ ਸੀ ।
“ਤੇਰੀ ਮਿਹਰਬਾਨੀ ਹੈ ਰਸੀਲੀ । ਉਹ ਬੋਝੇ ਵਿਚੋਂ ਪੰਜਾਂ ਦਾ ਨੋਟ ਕੱਢ ਕੇ ਉਸ ਅਗੇ ਕਰਦਾ ਬੋਲਿਆ, “ਲੌ, ਜਾਉ ਮੌਜ ਕਰੋ !
"ਮੈਂ ਇਹਨਾਂ ਨੂੰ ਜ਼ਰਾ ਦੂਰ ਤਕ ਛੱਡਣ ਚਲੀ ਆਂ |" ਰਸੀਲੀ ਨੇ ਨੋਟ ਫੜ ਲਿਆ, ਨੋਟ ਫੜਨ ਲਗਿਆਂ ਉਸ ਨੇ ਮਹਿਸੂਸ ਕੀਤਾ ਕਿ ਉਸ ਦੇ ਸਾਹਿਬ ਦੀਆਂ ਉਂਗਲਾਂ ਕੰਬ ਰਹੀਆਂ ਸਨ | ਦੋਵੇਂ ਚਲੇ ਗਏ । ਉਹ ਬੈਠਾ ਇਧਰ ਉਧਰ ਵੇਖਦਾ ਰਿਹਾ ।
ਰਾਤ ਕਾਫ਼ੀ ਲੰਘ ਚੁਕੀ ਸੀ । ਉਹ ਉਠ ਕੇ ਬਿਸਤਰੇ ਤੇ ਜਾ ਡਿੱਗਾ, ਪਰ ਉਸਲ ਵੱਟ ਲੈਂਦੇ ਨੂੰ ਹੀ ਦੋ ਘੰਟੇ ਬੀਤ ਗਏ । ਉਸ ਦੀਆਂ ਅੱਖਾਂ ਵਿਚ ਨੀਂਦਰ ਨਹੀਂ ਸੀ ( ਸੋਛ ਸੌਂ ਚੁਕੇ ਸਨ । ਸਿਵਾਏ ਚੌਕੀਦਾਰ ਦੀ ਆਵਾਜ਼ ਦੇ ਕੋਠੀ ਅੰਦਰ ਕੋਈ ਆਵਾਜ਼ ਨਹੀਂ ਸੀ । ਉਸ ਦੀਆਂ ਅੱਖਾਂ ਹਨੇਰੋ ਵਿਚ ਬਿਟ ਬਿਟ ਵੇਖ ਰਹੀਆਂ ਸਨ । ਵੇਖ ਰਹੀਆਂ ਸਨ ਕਾਲੀ ਚੋਲੀ ਵਿਚਲੇ ਗੋਲ ਦਾਇਰਿਆਂ ਨੂੰ । ਉਹ ਸੋਚ ਸੋਚ ਕੇ ਉਤਾਂਹ ਉਠਿਆ ਤੇ ਰੱਬੜ ਦੇ ਸਲੀਪਰ ਪਾ ਕੇ ਉਹ ਕਮਰੇ ਤੋਂ ਬਾਹਰ ਨਿਕਲਿਆ ਤੇ ਪੌੜੀਆਂ ਉਤਰਿਆ, “ਮੈਂ ਕਸਤੂਰੀ ਨੂੰ ਸਦ ਲਿਆਂਵਾਂ । ਉਹ ਬੁੜਬੁੜਾਇਆ ; ਧੜਕਦੇ fਲ ਨਾਲ ਰੱਬੜ ਦੇ ਸਲੀਪਰਾਂ ਨਾਲ ਉਹ ਹੌਲੀ ਹੌਲੀ ਕਦਮ ਪੁਟਦਾ ਨੌਕਰਾਂ ਦੇ ਕੁਆਰਟਰਾਂ ਵਲ ਵਧਿਆ | ਪਰ ਹਾਲੀ ਉਹ ਕੁਆਰਟਰਾਂ ਤੋਂ ਕੁਝ ਕਦਮਾਂ ਦੀ ਵਿਥ ਤੇ ਹੀ ਸੀ ਜੋ ਉਸ ਦਾ ਦਿਲ ਜ਼ੋਰ ਜੀ ਧੜਕਿਆ ਤੇ ਉਸ ਦੇ ਅੰਦਰੋਂ ਆਵਾਜ਼ ਉਠੀ, “ਜੇਕਰ ਗੰਗਾ ਦੀਨ ਨੇ ਪੁਛਿਆ, ਸਾਹਿਬ ਕਸਤੂਰੀ ਨਾਲ ਕੀ ਕੰਮ ਹੈ ।" ਫਿਰ ਉਹ ਕੀ ਜਵਾਬ ਦੇਵੇਗਾ । “ਜਵਾਬ’ ‘ਜਵਾਬ’, ਉਹਦਾ ਸਰੀਰ ਕੰਬ ਗਿਆ ।