ਹਰ ਅਮੀਰ ਗਰੀਬ ਨੂੰ ਖ਼ਰੀਦ ਸਕਦੇ......ਪਰ ਉਹ ਹੋਰ ਰੂਪੈ ਵੀ ਦੇਣ ਨੂੰ ਤਿਆਰ ਸੀ ! ਤਾਂ ਕੀ ਉਹ ਇਕ ਗ਼ਰੀਬ ਦੀ ਨਾਜਾਇਜ਼ ਲਾਭ ਉਠਾਵੇ, ਇਹ ਤਾਂ ਗ਼ਰੀਬ ਨੂੰ ਮੁਲ ਲੈ ਲੈਣ ਦੇ ਤੁਲ ਸੀ । ਮੁਲ ਲੈ ਲਏ ਜਾਨ ਲਈ ਵੀ ਗ਼ਰੀਬ ਸਦਾ ਤਿਆਰ ਹੁੰਦੇ ਨੇ । ਉਹ ਰੁਪੈ ਦੀ ਖਾਤਰ ਵਿਕਣ ਤੇ ਜ਼ਰਾ ਵੀ ਸ਼ਰਮ ਮਹਿਸੂਸ ਨਹੀਂ ਕਰਦੇ । ਤਾਂ ......ਕੀ ਅਮੀਰੀ ਤੇ ਰੁਪਿਆ ਕਿਸੇ ਚੁਲ੍ਹੇ ਡਾਹਣੇ ਨੇਂ, ਜੇ ਕਰ ਆਪਣੇ ਮਨ ਦਾ ਦੁਖ ਵੀ ਦੂਰ ਨਾ ਕੀਤਾ ਗਿਆ । ਤੇ......ਗ਼ਰੀਬੀ ਹੈ ਹੀ ਇਸ ਲਈ ਕਿ ਉਹ ਅਮੀਰੀ ਦਾ ਦਿਲ ਲਾ ਸਕੇ ।'
ਉਹ ਇਹ ਗੱਲਾਂ ਸੋਚਦਾ ਰਿਹਾ, ਕਾਫੀ ਚਿਰ ਸੋਚਦਾ ਰਿਹਾ ।
'ਅਮੀਰ ਲਈ ਗ਼ਰੀਬ ਖਿਡੌਣੇ ਨੇਂ, ਨਿਰੇ ਖਿਡੌਣੇ !'
'ਚੌਕੀਦਾਰ’, ਉਸ ਨੇ ਉਠ ਕੇ ਚੌਕੀਦਾਰ ਨੂੰ ਵਾਜ ਮਾਰੀ ।
‘ਜੀ ਸਰਕਾਰ', ਚੌਕੀਦਾਰ ਨੇ ਆ ਕੇ ਆਖਿਆ, 'ਸਰਕਾਰ ਗੰਗਾ ਦੀਨ ਨੇ ਕਸਤੂਰੀ ਕੋ ਨਹੀਂ ਪੀਣਾ |’
‘ਤੋਂ ਠੀਕ ਹੈ । ਅਛਾ......ਤੁਮ ਰਸ਼ੀਲੀ ਕੋ ਬੁਲਾਉ |'
'ਕੁਛ ਖਾਏਂਗੇ ਸਰਕਾਰ ।'
'ਹਾਂ, ਭੁਖ ਬੜੇ ਜ਼ੋਰੋਂ ਕੀ ਲਗ ਰਹੀ ਹੈ ।'
‘ਤੇ ਕਿਆ ਆਪ ਕੀ ਉਦਾਸੀ ਤੋਂ ਦੂਰ ਹੋ ਗਈ ਹੈ ਨਾਂ, ਸਰਕਾਰ ।'
ਚੌਕੀਦਾਰ ਦੇ ਬੋਲ ਤੋਂ ਖੁਸ਼ੀ ਪ੍ਰਗਟ ਹੋ ਰਹੀ ਸੀ ।
'ਅਭੀ ਨਹੀਂ, ਚੌਕੀਦਾਰ, ਦੂਰ ਹੋ ਜਾਏਗੀ ।'
'ਹਾਂ ਸਰਕਾਰ, ਪੇਟ ਭਰਨੇ ਸੇ ਤੋਂ ਉਦਾਸੀ ਦੂਰ ਹੋ ਹੀ |'
'ਹਮਾਰਾ ਸਭ ਕਾ ਪਹਿਲੇ ਸੇ ਹੀ ਯਿਹ ਖਿਆਲ ਥਾ ।'
'ਅਛਾ ਤੁਮ ਰਸੀਲੀ ਕੋ ਬੁਲਾਉ ।'
'ਜੀ ਸਰਕਾਰ, ਚੌਕੀਦਾਰ ਚਲਾ ਗਿਆ ।
ਉਹ ਆ ਕੇ ਫਿਰ ਆਪਣੇ ਬਿਸਤਰੇ ਤੇ ਲੇਟ ਗਿਆ | ‘ਕੀ ਉਹ ਰਸੀਲੀ ਅਗੇ ਆਪਣਾ ਮਨ ਖੋਲ੍ਹ ਸਕੇਗਾ | ਰਸੀਲੀ ਉਸ ਬਾਰੇ ਕੀ ਸੋਚੇਗੀ ...ਉਸ ਦੀ ਬਣੀ ਬਣਾਈ ਇੱਜਤ ਮਿੱਟੀ ਵਿਚ ਮਿਲ ਜਾਏਗੀ । ਇਕ ਮਾਲਕ ਨੌਕਰਾਂ ਦੀਆਂ ਨਜ਼ਰਾਂ ਵਿਚ ਡਿਗ
੬੩