ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/102

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੨੨)

ਪੱਤ੍ਰ ਅਨੁਸਾਰ ਰਾਜਪੂਤਾਂ ਦੀ ਰਖ੍ਯਾ ਕਰਨੀ। ਅਪਣਾ ਕਰਤੱਵ ਸਮਝਕੇ ਸੰ: ੧੮੦੪ ਈ: ਵਿੱਚ ਹੁਲਕਰ ਨਾਲ ਲੜਾਈ ਅਰੰਭ ਦਿੱਤੀ।

੧੧–ਗਵਰਨਰ ਜਨਰਲ ਨੂੰ ਪਤਾ ਨਹੀਂ ਸੀ ਕਿ ਹੁਲਕਰ ਵਿੱਚ ਕਿਤਨਾ ਬਲ ਅਤੇ ਇਸਦੇ ਪਾਸ ਕਿਤਨੀ ਫ਼ੌਜ ਹੈ, ਇਸ ਲਈ ਉਸਨੇ ਬੰਗਾਲੇ ਤੋਂ ਕਰਨੈਲ ਮਾਨਸਨ ਨੂੰ ਥੋੜੀ ਜੇਹੀ ਫੌਜ ਦੇਕੇ ਸਿੰਧੀਆ ਦੀ ਫੌਜ ਦੇ ਇੱਕ ਦਸਤੇ ਨਾਲ ਤੋਰਿਆ। ਕਰਨੈਲ ਮਾਨਸਨ ਨੂੰ ਵੀ ਹੁਲਕਰ ਦੇ ਬਲ ਅਤੇ ਉੱਸ ਦੀ ਫੌਜ ਦਾ ਪਤਾ ਨਹੀਂ ਸੀ, ਉਹ ਨਿਧੜਕ ਹੁਲਕਰ ਦੇ ਦੇਸ ਵਿੱਚ ਚਲਿਆ ਗਿਆ ਅਤੇ ਤਾਂ ਹੀ ਪਤਾ ਲੱਗਾ ਕਿ ਇਕ ਵੱਡੀ ਸਾਰੀ ਫੌਜ ਦੇ ਵਿੱਚ ਘੇਰਿਆ ਗਿਆ। ਸਿੰਧੀਆ ਦੀ ਫੌਜ ਦੇ ਸਿਪਾਹੀ ਉਸਨੂੰ ਛੱਡਕੇ ਵੈਰੀ ਨਾਲ ਮਿਲ ਗਏ। ਕਰਨੈਲ ਮਾਨਸਨ ਕੁਮਕ ਦੀ ਆਸ ਪਰ ਬਿਨਾਂ ਵਿਚਾਰੇ ਆਗਰੇ ਵੱਲ ਹਟਿਆ। ਸਾਵਣ ਦਾ ਮਹੀਨਾ ਹੋਣ ਕਰ ਕੇ ਹਰ ਪਾਸੇ ਜੋਰ ਦੀ ਬਰਖਾ ਹੋ ਰਹੀ ਸੀ ਤੇ ਦਰਯਾਵਾਂ ਵਿੱਚ ਕਾਂਗਾਂ ਚੜ੍ਹੀਆਂ ਹੋਈਆਂ ਸਨ। ਕਰਨੈਲ ਮਾਨਸਨ ਨੂੰ ਆਗਰੇ ਪੁੱਜਣ ਵਿੱਚ ਵੱਡੀ ਤਕਲੀਫ ਹੋਈ। ਇਸ ਵੇਲੇ ਹੁਲਕਰ ਨੇ ਦਿੱਲੀ ਉੱਤ ਹੱਲਾ ਕੀਤਾ। ਦਿੱਲੀ ਤਾਂ ਫਤੇ ਨਾਂ ਕਰ ਸਕਿਆ, ਪਰ ਆਲੇ ਦੁਆਲੇ ਦੇ ਦੇਸ ਨੂੰ ਲੁੱਟਣ ਲੱਗ ਪਿਆ। ਸਿੰਧੀਆ ਭੀ ਇੱਕ