ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/106

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੨੬)

੪—ਸਿੰਧੀਆ ਨਾਲ (ਜੋ ਹੁਲਕਰ ਨਾਲ ਮਿਲ ਗਿਆ ਸੀ) ਫੇਰ ਨਵੇਂ ਸਿਰੇ ਸੁਲਹ ਕੀਤੀ ਗਈ। ਗਵਾਲੀਅਰ ਦਾ ਪੱਕਾ ਕਲਾ ਜੇਹੜਾ ਜਿੱਤਿਆ ਗਿਆ ਸੀ ਉਸ ਨੂੰ ਮੋੜ ਦਿੱਤਾ ਗਿਆ ਅਤੇ ਚੰਬਲ ਨਦੀ ਉਸਦੇ ਅਰ ਕੰਪਨੀ ਦੇ ਇਲਾਕਿਆਂ ਦੀ ਹੱਦ ਨੀਯਤ ਹੋਈ॥

੫–ਠੀਕ ਇਸੇ ਵੇਲੇ ਟੀਪੂ ਦੇ ਪੁੱਤ੍ਰਾਂ ਨੇ ਜੇਹੜੇ ਅੰਗ੍ਰੇਜ਼ਾਂ ਦੀ ਪਿਨਸ਼ਨ ਲੈ ਕੇ ਵੈਲੋਰ ਵਿਚ ਰਹਿੰਦੇ ਸਨ ਦੇਸੀ ਸਿਪਾਹੀਆਂ ਨੂੰ ਭੜਕਾਇਆ ਅਤੇ ਅਫ਼ਸਰਾਂ ਤੋਂ ਆੱਕੀ ਕਰ ਦਿੱਤਾ। ਬਹੁਤ ਸਾਰੇ ਅੰਗ੍ਰੇਜ਼ ਮਾਰੇ ਗਏ, ਫੇਰ ਭੀ ਥੋੜੇ ਜਿਹੇ ਅੰਗ੍ਰੇਜ਼ ਬਹਾਦਰੀ ਨਾਲ ਕਿਲੇ ਵਿਚ ਡਟ ਕੇ ਲੜੀ ਗਏ। ਇੰਨੇ ਤੀਕ ਅਰਕਾਟ ਤੋਂ ਸਹੈਤਾ ਆ ਪਹੁੰਚੀ, ਸਿਪਾਹੀਆਂ ਦਾ ਰੌਲਾ ਮਿਟ ਗਿਆ ਅਤੇ ਟੀਪੂ ਦੇ ਪੁੱਤ੍ਰ ਕਲਕੱਤੇ ਭੇਜ ਦਿੱਤੇ ਗਏ ਅਰ ਓਥੇ ਰਹਿਣ ਲੱਗੇ॥

੬–ਇਸ ਦੇ ਪਿਛੋਂ ਲਾਰਡ ਮਿੰਟੋ ਗਵਰਨਰ ਜਨਰਲ ਬਣਿਆਂ ਅਰ ਉਸਨੇ ੭ ਵਰ੍ਹੇ ਹਕੂਮਤ ਕੀਤੀ। ਲਾਰਡ ਮਿੰਟੋ ਨੇ ਦੇਸੀ ਰਈਸਾਂ ਨੂੰ ਕੁਝ ਨਾਂ ਆਖਿਆ, ਪਰ ਏਹ ਚੰਗੀ ਗੱਲ ਨਹੀਂ ਸੀ ਕਿਉਂਕਿ ਉਹ ਪ੍ਰਸਪਰ ਲੜਦੇ ਭਿੜਦੇ ਅਤੇ ਅੰਗ੍ਰੇਜ਼ਾਂ ਉੱਤੇ ਹੱਲਾ ਕਰਨ ਦੀਆਂ ਤਿਆਰੀਆਂ ਕਰਦੇ ਰਹੇ। ਏਹ ਭੀ ਲਾਚਾਰ ਸੀ, ਵਲੈਤੋਂ ਜਿੰਵੇਂ ਹੁਕਮ ਆਉਂਦੇ ਸਨ