ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/107

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੨੭)

ਓਂਵੇ ਕਰਦਾ ਸੀ॥

੭–ਮਲਕਾ ਐਲਿਜ਼ਬਿਥ ਨੇ ਸੰ: ੧੬੦੦ ਈ: ਵਿਖੇ ਈਸ੍ਟ ਇੰਡੀਆ ਕੰਪਨੀ ਨੂੰ ਇੱਕ ਹੁਕਮਨਾਮਾ ਦਿੱਤਾ ਸੀ ਜਿਸਦੇ ਅਨੁਸਾਰ ਕੰਪਨੀ ਨੂੰ ਹਿੰਦੁਸਤਾਨ ਨਾਲ ਬਪਾਰ ਕਰਨ ਦੀ ਖੁੱਲ੍ਹ ਮਿਲ ਗਈ ਸੀ। ਇਸ ਦੇ ਪਿੱਛੋਂ ਸਮੇਂ ਸਮੇਂ ਸਿਰ ਨੱਵੇਂ ਹੁਕਮ ਮਿ ਨਾਮੇ ਮਿਲਦੇ ਰਹੇ। ਸੰ: ੧੭੭੩ ਈ: ਦੇ ਪਿੱਛੋਂ ਜਦ ਰੈਗ੍ਯੂਲੇਟਿੰਗ ਐਕ੍ਟ ਪ੍ਰਵਿਰਤ ਹੋਇਆ ਤਾਂ ਏਹ ਨਿਯਮ ਬੱਝ ਗਿਆ ਕਿ ਹਰ ੨੦ ਵਰ੍ਹਿਆਂ ਪਿੱਛੋਂ ਕੰਪਨੀ ਨੂੰ ਨੱਵਾਂ ਹੁਕਮ ਨਾਮਾ ਮਿਲਿਆ ਕਰੇ। ੨੧੩ ਵਰ੍ਹਿਆਂ (ਅਰਥਾਤ ਸੰ: ੧੮੧੩ ਈ:) ਤੀਕ ਕੰਪਨੀ ਨੂੰ ਬਿਨਾਂ ਕਿਸੇ ਹੋਰ ਸਾਂਝੀਵਾਲ ਦੇ ਬਪਾਰ ਦਾ ਹੱਕ ਪ੍ਰਾਪਤ ਰਿਹਾ, ਭਾਵ ਏਹ ਕਿ ਹੋਰ ਕੋਈ ਅੰਗ੍ਰੇਜ਼ ਬਪਾਰੀ ਹਿੰਦ ਵਿੱਚ ਬਪਾਰ ਕਰਨ ਦਾ ਅਧਿਕਾਰ ਨਹੀਂ ਰੱਖਦਾ ਸੀ। ਪਰ ਸੰ: ੧੮੧੩ ਈ: ਵਿੱਚ ਪਾਰਲੀਮਿੰਟ ਨੇ ਏਹ ਠੇਕਾ ਤੋੜ ਦਿੱਤਾ ਅਤੇ ਖੁਲ੍ਹ ਦੇ ਦਿੱਤੀ ਕਿ ਜਿਸਦਾ ਜੀ ਚਾਹੇ ਹਿੰਦੁਸਤਾਨ ਨਾਲ ਬਪਾਰ ਕਰੇ।

੮–ਪਰ ਇਸ ਤੋਂ ੨੦ ਵਰ੍ਹੇ ਮਗਰੋਂ ਤੀਕ ਕਿਸੇ ਨੂੰ ਇਸ ਖੁਲ੍ਹ ਤੋਂ ਕੋਈ ਲਾਭ ਨਾਂ ਹੋਇਆ ਕਿਉਂਕਿ ਕੰਪਨੀ ਦੇ ਪੁਰਾਣੇ ਨਿਯਮ ਅਨੁਸਾਰ ਇਸਦੀ ਅਗਿਆ ਬਿਨਾਂ ਕੋਈ ਇਸਦੇ ਇਲਾਕੇ ਵਿੱਚ ਅਬਾਦ ਨਹੀਂ ਹੋ ਸਕਦਾ ਸੀ॥