ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/108

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੨੮)

੭੬-ਲਾਰਡ ਹੇਸਟਿੰਗਜ਼,

ਸੱਤਵਾਂ ਗਵਰਨਰ ਜਨਰਲ

[ਸੰ: ੧੮੧੩ ਤੋਂ ੧੮੨੩ ਈ: ਤੀਕ]

[ਮਰਹਟਿਆਂ ਦੇ ਬਲ ਦਾ ਅੰਤ]

੧–ਨੱਵਾਂ ਗਵਰਨਰ ਜਨਰਲ ਲਾਰਡ ਹੇਸਟਿੰਗਜ਼ ਜੇਹੜਾ ਸੰ: ੧੯੧੩ ਵਿੱਚ ਹਿੰਦੁਸਤਾਨ ਵਿਖੇ ਆਇਆ ਵੱਡਾ ਅਮੀਰ ਅਤੇ ਚੰਗਾ ਜਰਨੈਲ ਸੀ, ਅਰ ਕਈ ਲੜਾਈਆਂ ਲੜ ਚੁਕਿਆ ਸੀ। ਇਸਦਾ ਵਾਰ੍ਰਨ ਹੇਸਟਿੰਗਜ਼ ਪਹਿਲੇ ਗਵਰਨਰ ਜਨਰਲ ਨਾਲ ਕੋਈ ਸੰਬੰਧ ਨਹੀਂ ਹੈ, ਭਾਵੇਂ ਨਾਉਂ ਉਹੋ ਜਿਹਾ ਹੀ ਸੀ। ਏਹ ਤੀਜਾ ਆਦਮੀ ਸੀ ਜਿਸਨੂੰ ਬ੍ਰਿਟਿਸ਼ ਇੰਡੀਆ ਦਾ ਬਣਾਣ ਵਾਲਾ ਆਖ ਸਕਦੇ ਹਾਂ। ਇਸਨੇ ਹਿੰਦੁਸਤਾਨ ਵਿੱਚ ੧o ਵਰ੍ਹੇ ਹਕੂਮਤ ਕੀਤੀ। ਇਸਤੋਂ ਪਹਿਲਾਂ ਜੇਹੜੇ ਦੇ ਬ੍ਰਿਟਿਸ਼ ਇੰਡੀਆ ਦੇ ਬਣਾਣ ਵਾਲੇ ਹੋਏ ਸਨ, ਉਨ੍ਹਾਂ ਵਿੱਚੋਂ ਪਹਿਲਾ ਕਲਾਈਵ ਸੀ ਅਤੇ ਦੂਜਾ ਲਾਰਡ ਵੈਲਜ਼ਲੀ।

੨–ਜੇਕਰ ਲਾਰਡ ਵੈਲਜ਼ਲੀ ਦੀ ਤਦਬੀਰ ਚੱਲ ਪੈਂਦੀ ਤਾਂ ਉਦੋਂ ਹੀ ਹਿੰਦਸਤਾਨ ਦੇ ਹਰ ਹਿੱਸੇ ਵਿੱਚ ਅਮਨ ਹੋ ਜਾਂਦਾ, ਜਿਸਤਰਾਂ ਹੁਣ ਹੈ, ਪਰ ਅਮਨ ਦੀ ਥਾਂ ਮਰਹਟਿਆਂ ਦੇ ਦੇਸ ਵਿੱਚ ਹਰ ਪਾਸੇ ਜੁੱਧ ਦੀਆਂ ਤਿਆਰੀਆਂ ਜਾਪਦੀਆਂ