ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੪੨)

ਦੇਣ ਦਾ ਭਰੋਸਾ ਦਿੱਤਾ। ਉਹ ਤਾਂ ਚਾਹੁੰਦਾ ਹੀ ਸੀ ਕਿ ਅਜਿਹਾ ਅਵਸਰ ਮਿਲੇ। ਡੂਪਲੇ ਨੇ ਰੁਪੱਯਾ ਦੇਕੇ ਚੰਦਾ ਸਾਹਿਬ ਨੂੰ ਮਰਹਟਿਆਂ ਦੀ ਕੈਦ ਤੋਂ ਛੁਡਾ ਲਿਆ ਅਤੇ ਇਕ ਭਾਰੀ ਫ਼ੌਜ ਬੂਸੀ ਨਾਮੇ ਇੱਕ ਅਫਸਰ ਦੀ ਕਮਾਨ ਵਿੱਚ ਮੁਜ਼ੱਫ਼ਰ ਜੰਗ ਅਤੇ ਚੰਦਾ ਸਾਹਿਬ ਦੇ ਨਾਲ ਘੱਲੀ। ਤਿੰਨਾਂ ਦੀ ਫ਼ੌਜ ਨੇ ਅਰਕਾਟ ਉਤੇ ਚੜ੍ਹਾਈ ਕੀਤੀ। ਅਨਵਰ ਦੀਨ ਨੂੰ ਹਾਰ ਆਈ ਅਤੇ ਉਹ ਮਾਰਿਆ ਗਿਆ, ਅਰਕਾਟ ਹੱਲਈਆਂ ਦੇ ਕਬਜ਼ੇ ਵਿੱਚ ਆ ਗਿਆ। ਅਨਵਰ ਦੀਨ ਦਾ ਪੁੱਤ੍ਰ ਮੁਹੰਮਦ ਅਲੀ ਤ੍ਰਿਚਨਾ ਪਲੀ ਵੱਲ ਨੱਸਿਆ ਅਤੇ ਉਥੇ ਅਪਣੇ ਬਚਾਉ ਦਾ ਪ੍ਰਬੰਧ ਕਰਨ ਲੱਗਾ। ਹੱਲਈ ਦੱਖਣ ਵੱਲ ਵਧੇ। ਨਾਸਰ ਜੰਗ ਭੀ ਮਾਰਿਆ ਗਿਆ ਅਤੇ ਬੂਸੀ ਬੜੀ ਸੱਜ ਧੱਜ ਨਾਲ ਹੈਦਰਾਬਾਦ ਵਿੱਚ ਦਾਖ਼ਲ ਹੋਇਆ।

੬–ਡੂਪਲੇ ਦਾ ਮਨੋਰਥ ਸਿੱਧ ਹੋ ਗਿਆ। ਨੱਵੇਂ ਨਿਜ਼ਾਮ ਨੇ ਫ੍ਰਾਂਸੀਆਂ ਨੂੰ ਪੂਰਬੀ ਕੰਢੇ ਉੱਤੇ ਉੱਤ੍ਰੀ ਸਰਕਾਰ ਦਾ ਇਲਾਕਾ ਬਖ਼ਸ਼ ਦਿੱਤਾ ਅਤੇ ਡੂਪਲੇ ਨੂੰ ਕਰਨਾਟਕ ਦਾ ਗਵਰਨਰ ਬਣਾਇਆ। ਡੂਪਲੇ ਦੇ ਹੇਠਾਂ ਚੰਦਾ ਸਾਹਿਬ ਨੂੰ ਓਥੋਂ ਦਾ ਨਵਾਬ ਨੀਯਤ ਕੀਤਾ। ਚੰਦਾ ਸਾਹਿਬ ਨੇ ਭੀ ਫ੍ਰਾਂਸੀਆਂ ਨੂੰ ਕਰਨਾਟਕ ਦਾ ਇੱਕ ਵੱਡਾ ਸਾਰਾ ਇਲਾਕਾ ਅਤੇ ਬਹੁਤ ਸਾਰਾ ਰੁਪੱਯਾ ਭੇਟਾ ਕੀਤਾ।।

੭-ਚੰਦਾ ਸਾਹਿਬ ਅਰ ਫ਼੍ਰਾਂਸੀਆਂ ਨੇ ਮਹੰਮਦ