ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/110

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੩o)

ਸਰਦਾਰ ਲੁੱਟ ਮਾਰ ਦੇ ਧਾਵਿਆਂ ਨੂੰ ਛੱਡ ਬੈਠੇ ਤਾਂ ਪਿੰਡਾਰੇ ਆਪੋ ਆਪ ਚੌਥ ਉਗਰਾਹੁਣ ਲਈ ਫਿਰਨ ਲੱਗ ਪਏ। ਇਨ੍ਹਾਂ ਦੇ ਕਈ ਸਰਦਾਰ ਸਨ। ਜਿਨ੍ਹਾਂ ਵਿੱਚੋਂ ਵੱਡੇ ਅਮੀਰ ਖਾਂ ਅਤੇ ਚੇਤ ਸਨ। ਕੋਈ ਇਨ੍ਹਾਂ ਦਾ ਕਰਜ ਨਹੀਂ ਕਰ ਸਕਦਾ ਸੀ, ਇਸ ਕਰਕੇ ਉਨ੍ਹਾਂ ਦਾ ਜੱਥਾ ਵਧਦਾ ਵਧਦਾ ੬੦ ਹਜ਼ਾਰ ਤੀਕ ਅੱਪੜ ਪਿਆ॥

੪–ਵੱਡੇ ਵੱਡੇ ਮਰਹਟੇ ਰਈਸ ਉੱਤੋਂ ਤਾਂ ਅੰਗ੍ਰੇਜ਼ਾਂ ਦੇ ਮਿਤ੍ਰ ਅਤੇ ਸਹੈਤੀ ਸਨ ਪਰ ਵਿੱਚੋਂ ਕੁੜ੍ਹਦੇ ਸਨ ਕਿ ਅਪਣਾ ਪਹਿਲਾ ਵਸੀਕਾਰ ਪ੍ਰਾਪਤ ਕਰੀਏ ਅਤੇ ਪੁਰਾਤਨ ਸਮੇਂ ਵਾਂਗ ਲੁੱਟ ਮਾਰ ਮਚਾ ਦੇਵੀਏ। ਇਸ ਵਾਸਤੇ ਵਿੱਚੋਂ ਏਹ ਪਿੰਡਾਰਿਆਂ ਦੀ ਸਹੈਤਾ ਕਰਦੇ ਸਨ। ਇਨ੍ਹਾਂ ਦਾ ਖਿਆਲ ਸੀ ਕਿ ਪਿੰਡਾਰੇ ਅੰਗ੍ਰੇਜ਼ਾਂ ਨੂੰ ਹਰਾ ਦੇਣਗੇ ਅਤੇ ਜੇਕਰ ਅੰਗ੍ਰੇਜ਼ ਨਾਂ ਭੀ ਹਾਰੇ ਤਾਂ ਉਨ੍ਹਾਂ ਨੂੰ ਵੇਹਲ ਤਾਂ ਨਹੀਂ ਮਿਲੇਗੀ ਕਿ ਜੇ ਅਸੀਂ ਉੱਠੀਏ ਤਾਂ ਸਾਡੇ ਨਾਲ ਲੜ ਸੱਕਣ।

੫–ਐਥੇ ਆਕੇ ਲਾਰਡ ਹੇਸਟਿੰਗਜ਼ ਨੇ ਡਿੱਠਾ ਕਿ ਜੇਕਰ ਲਾਰਡ ਵੈਲਜ਼ਲੀ ਵਾਲੀ ਚਾਲ ਨਾਂ ਚਲੀ ਗਈ ਅਤੇ ਕਮਜ਼ੋਰ ਨੂੰ ਸਕਤੇ ਤੋਂ ਬਚਾਇਆ ਨਾਂ ਗਿਆ ਤਾਂ ਬਹੁਤ ਛੇਤੀ ਹਿੰਦੁਸਤਾਨ ਦੀ ਉਹੋ ਦਸ਼ਾ ਹੋ ਜਾਵੇਗੀ, ਜੇਹੜੀ ਵੈਲਜ਼ਲੀ ਦੇ ਸਮੇਂ ਤੋਂ ਪਹਿਲਾਂ ਸੀ ਅਤੇ ਜਿਸ ਵਿੱਚੋਂ ਵੈਲਜ਼ਲੀ ਨੇ ਹਿੰਦ ਨੂੰ