ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/111

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੩੮)

ਕੱਢਿਆ ਸੀ। ਉਸਨੇ ਵਲੈਤ ਲਿਖਿਆ ਕਿ ਵੈਲਜ਼ਲੀ ਦੀ ਚਾਲ ਉੱਤੇ ਚਲਣ ਨਾਲ ਹੀ ਹਿੰਦੁਸਤਾਨ ਉੱਜੜਨ ਤੋਂ ਬਚ ਸਕਦਾ ਹੈ, ਕਿ ਉੱਤ੍ਰੀ ਹਿੰਦ ਉੱਤੇ ਗੋਰਖਿਆਂ ਨੇ ਹੱਲਾ ਕੀਤਾ ਹੋਇਆ ਹੈ, ਦੱਖਣ ਵਿੱਚ ਪਿੰਡਾਰਿਆਂ ਨੇ ਲੁੱਟ ਮਾਰ ਮਚਾਈ ਹੋਈ ਹੈ ਅਤੇ ਮੱਧ ਹਿੰਦ ਵਿਚ ਮਰਹਟੇ ਸਰਦਾਰ ਆਕੀ ਹੋਣ ਨੂੰ ਤਿਆਰ ਹਨ। ਨਿਜ਼ਾਮ ਮਰਹਟਿਆਂ ਤੋਂ ਡਰਦਾ ਸੀ। ਇਕ ਇਹੋ ਰਈਸ ਸਰਕਾਰ ਦੀ ਮਦਦ ਕਰਨ ਨੂੰ ਤਿਆਰ ਸੀ। ਸਰਕਾਰ ਅੰਗ੍ਰੇਜ਼ੀ ਨੂੰ ਲਾਰਡ ਹੇਸਟਿੰਗਜ਼ ਪੁਰ ਪੱਕਾ ਵਿਸ਼ਵਾਸ ਸੀ। ਉਸਨੇ ਵੇਖਿਆ ਲਾਰਡ ਹੇਸਟਿੰਗਜ਼ ਸੱਚ ਆਖਦਾ ਹੈ, ਇਸ ਲਈ ਵੈਲਜ਼ਲੀ ਦੀ ਚਾਲ ਉਤੇ ਪੂਰੀ ਤਰਾਂ ਚੱਲਣ ਦਾ ਹੁਕਮ ਦੇ ਦਿੱਤਾ॥

੬–ਗੋਰਖੇ ਨੀਪਾਲ ਦੀ ਰਾਜਸੀ ਕੌਮ ਵਜੋਂ ਸਨ। ਨੀਪਾਲ ਤਿੱਬਤ ਅਤੇ ਹਿੰਦੁਸਤਾਨ ਦੇ ਵਿਚਕਾਰ ਹਿਮਾਲਾ ਦੇ ਨਾਲ ਕਸ਼ਮੀਰੋਂ ਪੂਰਬ ਵੱਲ ਹੈ। ਇਸਦੀ ਲੰਮਾਈ ੭੦੦ ਮੀਲ ਅਤੇ ਚੌੜਾਈ ੧੦੦ ਮੀਲ ਹੈ। ਲਾਰਡ ਹੇਸਟਿੰਗਜ਼ ਦੇ ਹਿੰਦੁਸਤਾਨ ਪੁੱਜਣ ਦੇ ਸਮੇਂ ਗੋਰਖਿਆਂ ਨੇ ਅੱਵਧ ਦੇ ਕੁਛਕੁ ਜ਼ਿਲੇ ਖੋਹ ਲਏ ਅਤੇ ਉਥੋਂ ਦੇ ਲੰਬਰਦਾਰਾਂ ਨੂੰ ਮਾਰ ਸੁੱਟਿਆ। ਇਸ ਵਾਸਤੇ ਜੁੱਧ ਰਚਿਆ ਗਿਆ ਅਤੇ ਚਾਰ ਫੌਜਾਂ ਉਨਾਂ ਦੇ ਟਾਕਰੇ ਲਈ ਘੱਲੀਆਂ ਗਈਆਂ। ਪਹਿਲਾਂ ਤਾਂ ਭਾਰੀ