ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/124

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੪੪੧)

ਦੇਂਦੇ ਸਨ ਅਰ ਕਈ ਵਾਰ ਮਾਰ ਹੀ ਸੁੱਟਦੇ ਸਨ।

੪–ਠੱਗ ਕਾਲੀ ਦੇਵੀ ਦੇ ਉਪਾਸ਼ਕ ਸਨ। ਦਸਾਂ ਦਸਾਂ ਬਾਰਾਂ ਬਾਰਾਂ ਦੀਆਂ ਨਿੱਕੀਆਂ ਨਿੱਕੀਆਂ ਟੋਲੀਆਂ ਬਣਾ ਕੇ ਬਾਹਰ ਨਿਕਲਦੇ ਅਤੇ ਸੂਧੇ ਸਾਧੇ ਭਲੇ ਮਾਣਸ ਪੇਂਡੂਆਂ ਦਾ ਭੇਸ ਵਟਾਕੇ ਫਿਰਦੇ ਸਨ। ਰਾਹ ਵਿਚ ਕੋਈ ਰਾਹੀ ਮਿਲਦਾ ਤਾਂ ਉਸਦੇ ਮਿੱਤ੍ਰ ਬਣ ਜਾਂਦੇ, ਅਰ ਜਦ ਓਹ ਉਜਾੜ, ਅਥਵਾ ਸੰਘਣੇ ਬਨ ਵਿਚ ਪਹੁੰਚਦਾ ਤਾਂ ਏਹ ਉਸਦੀ ਧੋਣ ਵਿੱਚ ਅਜਿਹਾ ਰੁਮਾਲ ਦਾ ਫੰਧਾ ਪਾਉਂਦੇ ਸਨ ਕਿ ਇੱਕੋ ਮਰੋੜੀ ਨਾਲ ਹੀ ਉਸਦਾ ਹੁਕਮ ਸਤ ਹੋ ਜਾਂਦਾ ਸੀ। ਫੇਰ ਉਸਦੀ ਲੋਥ ਨੂੰ ਤਾਂ ਦੱਬ ਦਿੰਦੇ ਅਤੇ ਮਾਲ ਅਸਬਾਬ ਲੈਕੇ ਚਲਦੇ ਹੁੰਦੇ ਸਨ। ਇਨ੍ਹਾਂ ਦਾ ਵਿਸ਼ਵਾਸ ਸੀ ਕਿ ਇਸਤਰਾਂ ਕਤਲ ਕਰਨ ਨਾਲ ਕਾਲੀ ਦੇਵੀ ਪ੍ਰਸੰਨ ਹੁੰਦੀ ਹੈ। ਜਦ ਕਤਲ ਅਤੇ ਲੁੱਟ ਤੋਂ ਵੇਹਲੇ ਹੁੰਦੇ ਤਾਂ ਖੇਤੀ ਕਿਆਰੀ ਅਤੇ ਦੁਕਾਨਦਾਰੀ ਦੇ ਕੰਮ ਵਿੱਚ ਰੁੱਝ ਜਾਂਦੇ ਸਨ ਅਰ ਕਿਸੇ ਨੂੰ ਸੰਸਾ ਭੀ ਨਹੀਂ ਫੁਰਦਾ ਸੀ ਕਿ ਏਹ ਮੰਦ ਕਰਮੀ ਹਨ। ਠੱਗਾਂ ਦੀ ਆਪਣੀ ਬੋਲੀ ਅਤੇ ਆਪਣੀਆਂ ਹੀ ਸੈਨਤਾਂ ਸਨ, ਜਿਨ੍ਹਾਂ ਨੂੰ ਉਨ੍ਹਾਂ ਤੋਂ ਬਿਨਾਂ ਹੋਰ ਕੋਈ ਨਹੀਂ ਸਮਝਦਾ ਸੀ॥

੫–ਬੈਂਟਿੰਕ ਨੇ ਅੰਗ੍ਰੇਜ਼ੀ ਅਫਸਰ ਨੂੰ ਹੁਕਮ ਦੇ ਦਿੱਤਾ ਕਿ ਜਾਓ ਅਤੇ ਠੱਗਾਂ ਅਰ ਡਾਕੂਆਂ ਦਾ