ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/127

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੪੪)

ਭੰਡਾਰ ਹੈ ਕਿ ਹਿੰਦੁਸਤਾਨ ਦੀਆਂ ਬੋਲੀਆਂ ਵਿਚ ਕਦਾਚਿਤ ਨਹੀਂ ਲਝਦਾ। ਇਸ ਲਈ ਅੰਗ੍ਰੇਜ਼ੀ ਸਿੱਖਣ ਤੋਂ ਬਿਨਾਂ ਕਿਸਤਰਾਂ ਹਿੰਦੁਸਤਾਨੀ ਇਸ ਭੰਡਾਰ ਤੋਂ ਲਾਭ ਉਠਾ ਸਕਦੇ ਸਨ? ਸੰਸਾਰ ਭਰ ਦੀਆਂ ਪੁਸਤਕਾਂ ਵਿੱਚ ਜੋ ਜੋ ਚੰਗੀਆਂ ਅਤੇ ਲਾਭਦਾਇਕ ਗੱਲਾਂ ਹਨ ਸਭ ਅੰਗ੍ਰੇਜ਼ੀ ਪੁਸਤਕਾਂ ਵਿਚ ਲਝਦੀਆਂ ਹਨ, ਕਿਉਂਕਿ ਅੰਗ੍ਰੇਜ਼ ਸਾਰੀ ਪ੍ਰਿਥਵੀ ਪੁਰ ਫਿਰਦੇ ਹਨ। ਹਰ ਦੇਸ ਦੀ ਭਾਖਾ ਸਿੱਖਦੇ ਹਨ ਅਤੇ ਜੇਹੜੀ ਲਾਭਦਾਇਕ ਗੱਲ ਕਿਸੇ ਹੋਰ ਭਾਖਾ ਵਿਚ ਵੇਖਦੇ ਹਨ ਝੱਟ ਆਪਣੀ ਭਾਖਾ ਵਿਚ ਉਲਥਾ ਕਰ ਲੈਂਦੇ ਹਨ। ਏਸੇ ਕਾਰਨ ਅੰਗ੍ਰੇਜ਼ੀ ਭਾਖਾ ਕੀ ਹੈ ਮਾਨੋਂ ਇਕ ਭੰਡਾਰ ਹੈ, ਜਿਸ ਵਿਚ ਦੁਨੀਆਂ ਭਰ ਦੀ ਸਿਆਣਪ ਅਰ ਵਿੱਦਯਾ ਮਿਲਦੀ ਹੈ। ਅਤੇ ਇਸ ਭਾਖਾ ਦਾ ਸਿੱਖਣਾ ਇਕ ਕੁੰਜੀ ਹੈ ਜਿਸਨੂੰ ਲਾਕੇ ਬੰਦਾ ਇਸ ਭੰਡਾਰ ਤੋਂ ਲਾਭ ਉਠਾ ਸਕਦਾ ਹੈ ਅਤੇ ਜੋ ਚਾਹੇ ਪ੍ਰਾਪਤ ਕਰ ਸਕਦਾ ਹੈ। ਬੈਂਟਿੰਕ ਨੇ ਹੁਕਮ ਦੇ ਦਿੱਤਾ ਕਿ ਹਿੰਦਸਤਾਨੀਆਂ ਨੂੰ ਅੰਗ੍ਰੇਜ਼ੀ ਸਿਖਾਣ ਲਈ ਅੰਗ੍ਰੇਜ਼ੀ ਸਕੂਲ ਖੋਲ੍ਹੇ ਜਾਣ। ਤਦ ਤੋਂ ਲੈਕੇ ਇਨ੍ਹਾਂ ਸਕੂਲਾਂ ਦੀ ਗਿਣਤੀ ਵਧਦੀ ਜਾ ਰਹੀ ਹੈ, ਐਥੋਂ ਤੀਕ ਕਿ ਹੁਣ ਹਜ਼ਰਾਂ ਤੀਕ ਅੱਪੜ ਪਈ ਹੈ॥

੯–ਹਿੰਦੁਸਤਾਨ ਦੀ ਪ੍ਰਜਾ ਵਿੱਚ ਅਨੇਕਾਂ ਅੱਡ ਅੱਡ ਕੌਮਾਂ ਅਤੇ ਫਿਰਕੇ ਹਨ। ਹਰ ਕੌਮ ਅਤੇ ਹਰ