ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/132

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੪੯)

ਵੇਚੇ। ਪਰ ਜਿਹਾ ਕਿ ਉੱਤੇ ਕਹਿ ਆਏ ਹਾਂ ਕਿਸੇ ਨੂੰ ਲਾਭ ਨਾਂ ਹੋਇਆ, ਕਿਉਂਕਿ ਏਹ ਨਿਯਮ ਸੀ ਕਿ ਈਸ੍ਟ ਇੰਡੀਆ ਕੰਪਨੀ ਦੀ ਆਗਯਾ ਬਿਨਾਂ ਕੋਈ ਹਿੰਦੁਸਤਾਨ ਵਿੱਚ ਆਕੇ ਵੱਸ ਨਹੀਂ ਸਕਦਾ ਸੀ। ਵੀਹਾਂ ਵਰਿਹਾਂ ਮਗਰੋਂ ਅਰਥਾਤ ਸੰ: ੧੮੩੩ ਵਿੱਚ ਇੰਗਲੈਂਡ ਦੀ ਪਾਰਲੀਮਿੰਟ ਨੇ ਕੰਪਨੀ ਨੂੰ ਨਵਾਂ ਹੁਕਮ ਨਾਮਾਂ ਤਾਂ ਦਿੱਤਾ, ਪਰ ਏਹ ਭੀ ਨਿਯਮ ਕਰ ਦਿੱਤਾ ਕਿ ਹੁਣ ਤੋਂ ਕੰਪਨੀ ਹਿੰਦੁਸਤਾਨ ਵਿੱਚ ਬਪਾਰ ਨਾਂ ਕਰੇ, ਸਗੋਂ ਰਾਜ ਪ੍ਰਬੰਧ ਕਰੇ। ਮਾਨੋਂ ਹੁਣ ਤੋਂ ਏਹ ਖੁਲ੍ਹ ਹੋ ਗਈ ਕਿ ਜਿਸ ਅੰਗ੍ਰੇਜ਼ ਦਾ ਜੀ ਚਾਹੇ ਹਿੰਦੁਸਤਾਨ ਵਿੱਚ ਆਪਣੀ ਇੱਛਾ ਅਨੁਸਾਰ ਰਹੇ, ਕਿਸੇ ਤੋਂ ਆਗ੍ਯਾ ਲੈਣ ਦੀ ਲੋੜ ਨਾਂ ਰਹੀ। ਇਸਤੇ ਬਹੁਤ ਸਾਰੇ ਅੰਗ੍ਰੇਜ਼ ਬਪਾਰ ਲਈ ਅਤੇ ਹਿੰਦੁਸਤਾਨ ਦੇਖਨ ਲਈ ਇੱਥ ਆ ਗਏ। ਬਪਾਰ ਵਿੱਚ ਵੱਡਾ ਵਾਧਾ ਹੋਇਆ ਅਤੇ ਹਿੰਦਸਤਾਨੀਆਂ ਨੂੰ ਲਾਭ ਹੋਇਆ। ਇਨ੍ਹਾਂ ਹੀ ਦਿਨਾਂ ਵਿੱਚ ਚੀਨ ਦੇ ਬਪਾਰ ਦੀ ਭੀ ਖੱਲ੍ਹ ਹੋ ਗਈ।

੩–ਓਹ ਇਲਾਕਾ ਜੇਹੜਾ ਸੰ: ੧੮੦੧ ਵਿੱਚ ਨਵਾਬ ਅੱਵਧ ਨੇ ਅੰਗ੍ਰੇਜ਼ਾਂ ਦੀ ਭੇਟਾ ਕੀਤਾ ਸੀ ਅਤੇ ਓਹ ਦੇਸ ਜੇਹੜਾ ਸਿੰਧੀਆ ਤੋਂ ਲਿਆ ਸੀ। ਦੋਹਾਂ ਨੂੰ ਰਲਾਕੇ ਇਕ ਲਫ਼ਟੰਟ ਗਵਰਨਰ ਦੇ ਅਧੀਨ ਉੱਤ੍ਰ-ਪੱਛਮੀ ਸੂਬਾ ਬਣਾ ਦਿੱਤਾ ਗਿਆ, ਜਿਸਨੂੰ ਹੁਣ ਆਗਰੇ ਅਤੇ ਅੱਵਧ ਦੇ ਸੰਮਿਲਤ