ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/134

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੫੧)

ਉਨ੍ਹਾਂ ਸਾਰਿਆਂ ਨੇ ਇੱਕ ਹੋ ਕੇ ਬੇਨਤੀ ਕੀਤੀ ਕਿ ਰਾਜੇ ਦੀ ਲੋੜ ਨਹੀਂ ਹੈ, ਸਰਕਾਰ ਕੰਪਨੀ ਆਪ ਪ੍ਰਬੰਧ ਕਰੇ। ਗਵਰਨਰ ਜਨਰਲ ਨੇ ਏਹ ਬੇਨਤੀ ਪ੍ਰਵਾਨ ਕਰ ਲਈ ਅਤੇ ਕੁਰਗ ਅੰਗ੍ਰੇਜ਼ੀ ਰਾਜ ਵਿਚ ਸ਼ਾਮਲ ਕੀਤਾ ਗਿਆ। ਇਸ ਸਮੇਂ ਤੋਂ ਖੁੱਲ੍ਹ ਹੋ ਗਈ ਕਿ ਕੁਰਗ਼ ਦੇ ਵਸਨੀਕ ਹਥਿਆਰ ਰੱਖਣ ਅਤੇ ਇਸਦੇ ਲਈ ਕਿਸੇ ਆਗਿਆ ਦੀ ਲੋੜ ਨਹੀਂ ਹੈ॥

੬–ਸੰ: ੧੮੩੫ ਵਿਚ ਉੱਤ੍ਰ-ਪੱਛਮੀ ਸੂਬਿਆਂ ਦਾ ਲਫ਼ਟੰਟ ਗਵਰਨਰ ਸਰ ਚਾਰਲਸ ਮੈਟਕਾਫ਼ ਨਾਮ ਬੈਂਟਿੰਕ ਦੀ ਥਾਂ ਇੱਕ ਵਰ੍ਹੇ ਦੇ ਲਈ ਕੱਚਾ ਗਵਰਨਰ ਜਨਰਲ ਅਸਥਾਪਨ ਹੋਇਆ। ਉਸਨੇ ਖੁੱਲ੍ਹ ਦੇ ਦਿੱਤੀ ਕਿ ਹਿੰਦ ਵਾਸੀ ਬੇਸ਼ੱਕ ਅਖਬਾਰਾਂ ਕੱਢਣ ਅਤੇ ਜੋ ਜੀ ਚਾਹੇ ਖੁਲ੍ਹੇ ਦਿਲ ਅਖ਼ਬਾਰਾਂ ਵਿਚ ਲਿਖਣ, ਉਨ੍ਹਾਂ ਗੱਲਾਂ ਤੋਂ ਛੁੱਟ ਜਿਨ੍ਹਾਂ ਤੋਂ ਦੂਜਿਆਂ ਦੀ ਹੱਤਕ ਅਤੇ ਹਾਨੀ ਹੋਵੇ। ਸੰ: ੧੮੩੫ ਤੋਂ ਪਹਿਲਾਂ ਸਾਰੇ ਦੇਸ ਵਿਚ ਕੁੱਲ ੬ ਅਖਬਾਰਾਂ ਸਨ, ਹੁਣ ੬੦੦ ਤੋਂ ਵਧੀਕ ਹਨ॥

—:o:—